ਮੂਨਕ, (ਵਰਤੀਆ)- ਪਿੰਡ ਦੇਹਲਾਂ ਸੀਹਾਂ ਵਿਖੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸ਼ਿਕਾਇਤ ਦੇ ਆਧਾਰ 'ਤੇ ਚੋਣ ਕਮਿਸ਼ਨਰ ਦੀ ਟੀਮ ਨੇ ਉਸ ਸਮੇਂ ਦੇ ਚੋਣ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ 259 ਸਾਈਕਲ ਜ਼ਬਤ ਕਰ ਕੇ ਧਰਮਸ਼ਾਲਾ 'ਚ ਸੀਲ ਕਰ ਦਿੱਤੇ ਸਨ ਤੇ ਇਹ ਧਰਮਸ਼ਾਲਾ ਲੋਕਾਂ ਦੇ ਵਰਤਨ 'ਚ ਨਹੀਂ ਆ ਰਹੀ ਸੀ ਅਤੇ ਇਨ੍ਹਾਂ 259 ਸਾਈਕਲਾਂ ਨੂੰ ਜੰਗਾਲ ਲੱਗ ਰਿਹਾ ਸੀ ਅਤੇ ਟਾਇਰ ਵਗੈਰਾ ਕੰਡਮ ਹੋ ਰਹੇ ਸਨ ਪਰ ਇਸ ਮਾਮਲੇ 'ਚ ਮੀਡੀਆ ਨੇ ਪ੍ਰਮੁੱਖਤਾ ਨਾਲ ਇਸ ਖਬਰ ਨੂੰ ਛਾਪਣ ਤੋਂ ਬਾਅਦ ਪੰਜਾਬ ਬਿਲਡਿੰਗ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਵੱਲੋਂ ਅੱਜ ਇਨ੍ਹਾਂ 'ਚੋਂ ਮਜ਼ਦੂਰਾਂ ਨੂੰ ਮੈਰਿਟ ਦੇ ਆਧਾਰ 'ਤੇ ਵੰਡਣ ਲਈ 137 ਸਾਈਕਲ ਇੱਥੋਂ ਚੁੱਕਵਾਏ ਗਏ ਹਨ। ਇਸ ਸਬੰਧ 'ਚ ਬੋਰਡ ਦੇ ਇੰਸਪੈਕਟਰ ਨੇਹਾ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਈਕਲ ਸੁਨਾਮ ਤੇ ਛਾਜਲੀ ਸਰਕਲ ਦੇ ਹਨ ਅਤੇ ਮਜ਼ਦੂਰਾਂ ਨੂੰ ਮੈਰਿਟ ਦੇ ਆਧਾਰ 'ਤੇ 137 ਸਾਈਕਲ ਵੰਡਣ ਲਈ ਉਠਾਏ ਗਏ ਹਨ ਤੇ ਬਾਕੀ ਅਗਲੀ ਲਿਸਟ 'ਚ ਉਠਾਏ ਜਾਣਗੇ। ਇਸ ਉਕਤ ਮਾਮਲੇ ਵਿਚ ਪ੍ਰਮੁੱਖਤਾ ਨਾਲ ਛਪੀ ਖਬਰ ਤੋਂ ਬਾਅਦ ਆਖਰ ਉਕਤ ਸਾਈਕਲਾਂ ਦੀ ਸੰਭਾਲ ਹੋਣ 'ਤੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਤੇ ਸਮੂਹ ਪੰਚਾਂ ਨੇ ਮੀਡੀਆ ਦਾ ਧੰਨਵਾਦ ਕਰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮੰਗ ਕੀਤੀ ਹੈ ਕਿ ਬਾਕੀ ਰਹਿੰਦੇ ਸਾਈਕਲ ਪਿੰਡ ਦੇਹਲਾਂ ਸੀਹਾਂ ਦੇ ਲੋਕਾਂ 'ਚ ਵੰਡੇ ਜਾਣ।
'ਮਾਣਯੋਗ ਸੁਪਰੀਮ ਕੋਰਟ ਵੱਲੋਂ ਰਿਜ਼ਰਵੇਸ਼ਨ ਦੇ ਹੱਕ 'ਚ ਦਿੱਤੇ ਫੈਸਲੇ ਦਾ ਸਵਾਗਤ'
NEXT STORY