ਲੁਧਿਆਣਾ (ਨਰਿੰਦਰ) : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼ੁੱਕਰਵਾਰ ਨੂੰ ਪ੍ਰਚਾਰ ਦਾ ਆਖਰੀ ਦਿਨ ਹੋਣ ਕਾਰਨ ਹਰੇਕ ਪਾਰਟੀ ਨੇ ਆਪਣੀ ਸਿਆਸੀ ਤਾਕਤ ਝੋਕੀ ਹੋਈ ਹੈ ਪਰ ਇਸ ਨਾਲ ਆਮ ਜਨਤਾ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ। ਪਾਰਟੀਆਂ ਵਲੋਂ ਕੱਢੇ ਜਾ ਰਹੇ ਰੋਡ ਸ਼ੋਅ ਜਨਤਾ ਲਈ ਪਰੇਸ਼ਾਨੀ ਦਾ ਸਬੱਬ ਬਣ ਗਏ। ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਕਾਰਨ ਫੁਹਾਰਾ ਚੌਂਕ ਨੇੜੇ ਇਕ ਐਂਬੂਲੈਂਸ ਫਸੀ ਰਹੀ, ਜਿਸ 'ਚ ਮਰੀਜ਼ ਤੜਫਦਾ ਰਿਹਾ ਪਰ ਵੱਡਾ ਜਾਮ ਲੱਗਾ ਹੋਣ ਕਾਰਨ ਕਾਫੀ ਦੇਰ ਤੱਕ ਐਂਬੂਲੈਂਸ ਜਾਮ 'ਚ ਹੀ ਫਸੀ ਰਹੀ। ਇਸ ਮੌਕੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰੋਡ ਸ਼ੋਅ ਕਾਰਨ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ ਹੈ। ਇਸ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਪੇਪਰ ਸੀ ਪਰ ਪੇਪਰ ਦੇਣ ਤੋਂ ਉਹ ਲੇਟ ਹੋ ਗਏ। ਦੂਜੇ ਪਾਸੇ ਰਾਹਗੀਰ ਵੀ ਪਰੇਸ਼ਾਨੀ 'ਚ ਨਜ਼ਰ ਆਏ ਅਤੇ ਰੋਡ ਸ਼ੋਅ ਕਰਨ ਵਾਲੀਆਂ ਪਾਰਟੀਆਂ ਨੂੰ ਕੋਸਦੇ ਰਹੇ।
ਬਾਰਸ਼ ਦੇ ਚੱਲਦੇ ਸੜਕ 'ਤੇ ਪਲਟਿਆ ਆਟੋ, ਵਾਲ-ਵਾਲ ਬਚੀਆਂ ਸਵਾਰੀਆਂ
NEXT STORY