ਖੰਨਾ (ਬਿਪਨ): ਪੰਜਾਬ ਵਿਚ ਬੀਤੇ ਦਿਨੀਂ ਨਗਰ ਕੌਂਸਲ, ਨਗਰ ਪੰਚਾਇਤ ਤੇ ਨਗਰ ਨਿਗਮ ਚੋਣਾਂ ਮੁਕੰਮਲ ਹੋਈਆਂ ਤੇ ਸ਼ਾਮ ਨੂੰ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਪਰ ਖੰਨਾ ਦੇ ਵਾਰਡ ਨੰਬਰ 2 ਦੀ ਜ਼ਿਮਨੀ ਚੋਣ ਦਾ ਨਤੀਜਾ ਹੁਣ ਤਕ ਵੀ ਨਹੀਂ ਐਲਾਨਿਆ ਗਿਆ। ਇਸ ਨੂੰ ਲੈ ਕੇ ਉੱਥੇ ਭਾਰੀ ਹੰਗਾਮਾ ਹੁੰਦਾ ਰਿਹਾ ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ EVM ਮਸ਼ੀਨ ਹੀ ਤੋੜ ਦਿੱਤੀ ਗਈ। ਸ਼ਨੀਵਾਰ ਦੀ ਸਾਰੀ ਰਾਤ ਹੰਗਾਮਾ ਹੁੰਦਾ ਰਿਹਾ ਤੇ ਐਤਵਾਰ ਸਵੇਰ ਤਕ ਵੀ ਨਤੀਜੇ ਦਾ ਐਲਾਨ ਨਹੀਂ ਹੋ ਸਕਿਆ। ਖ਼ਬਰ ਲਿਖੇ ਜਾਣ ਤਕ ਲੋਕਾਂ ਨੂੰ ਨਤੀਜੇ ਦਾ ਇੰਤਜ਼ਾਰ ਹੈ।
ਇਹ ਖ਼ਬਰ ਵੀ ਪੜ੍ਹੋ - SGPC ਦੀ ਐਮਰਜੈਂਸੀ ਮੀਟਿੰਗ ਰੱਦ, ਵੱਡਾ ਫ਼ੈਸਲਾ ਹੋਣ ਦੀ ਸੀ ਚਰਚਾ
ਜਾਣਕਾਰੀ ਮੁਤਾਬਕ ਇੱਥੇ ਹੋਏ ਹੰਗਾਮੇ ਦੌਰਾਨ ਬੂਥ ਦੇ ਅੰਦਰ EVM ਮਸ਼ੀਨ ਹੀ ਟੁੱਟ ਗਈ। ਇਸ ਕਾਰਨ ਮੌਕੇ 'ਤੇ ਭਾਰੀ ਹੰਗਾਮਾ ਹੋ ਗਿਆ। ਹੁਣ ਦੱਸਿਆ ਜਾ ਰਿਹਾ ਹੈ ਕਿ ਟੁੱਟੀ ਹੋਈ ਮਸ਼ੀਨ ਚੋਣ ਕਮਿਸ਼ਨ ਨੂੰ ਭੇਜੀ ਜਾ ਰਹੀ ਹੈ ਤੇ ਅੱਗੇ ਦਾ ਫ਼ੈਸਲਾ ਉਨ੍ਹਾਂ ਵੱਲੋਂ ਹੀ ਕੀਤਾ ਜਾਵੇਗਾ। ਇਸ ਸਭ ਨੂੰ ਲੈ ਕੇ ਭਾਰੀ ਹੰਗਾਮਾ ਹੋ ਰਿਹਾ ਹੈ। ਬੀਤੀ ਰਾਤ ਹੀ ਸਾਬਕਾ ਮੰਤਰੀ ਕੋਟਲੀ ਵੀ ਉੱਥੇ ਮੌਜੂਦ ਰਹੇ। ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਤੇ ਅਮਰ ਸਿੰਘ ਵੀ ਇੱਥੇ ਆ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MP ਚਰਨਜੀਤ ਚੰਨੀ ਨੇ ਖਨੌਰੀ ਬਾਰਡਰ ’ਤੇ ਡੱਲੇਵਾਲ ਦਾ ਜਾਣਿਆ ਹਾਲ, ਆਖੀਆਂ ਅਹਿਮ ਗੱਲਾਂ
NEXT STORY