ਅੰਮ੍ਰਿਤਸਰ (ਸਰਬਜੀਤ ) - ਚੋਣ ਨਤੀਜਿਆਂ ਦੇ ਆਉਣ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਜਿਥੇ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ, ਉਥੇ ਹੀ ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਜੀ ਕ੍ਰਿਪਾ ਕਰਨ ਅਤੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣ। ਅਸੀਂ ਮੁੜ ਤੋਂ ਪੰਜਾਬ ਦੀ ਨੁਹਾਰ ਬਦਲਣ ਲਈ ਤਨੋਂ ਮਨੋਂ ਪੰਜਾਬ ਵਾਸੀਆਂ ਦੀ ਸੇਵਾ ਕਰਾਂਗੇ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਖੁੱਲ੍ਹਾ ਚੈਲੇਂਜ ਕਰਨ ਵਾਲੇ ਹੌਲਦਾਰ ਸੰਦੀਪ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਜਾਣੋ ਕੀ ਹੈ ਮਾਮਲਾ
ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੀ ਹਕੂਮਤ ਕਰਕੇ ਸੀਸ ਵਾਰ੍ਹਿਆ ਸੀ ਅਤੇ ਅੱਜ ਉਹ ਵੀ ਦਿੱਲੀ ਦੀ ਹਕੂਮਤ ’ਤੇ ਕਾਬਜ਼ ਲੋਕ ਪੰਥ ਦੇ ਹੱਥਾਂ ਵਿਚ ਤਲਵਾਰਾਂ ਦੀ ਜਗ੍ਹਾ ਝਾੜੂ ਫੜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੱਗ ਦੀ ਜਗ੍ਹਾ ਟੋਪਿਆ ਪਵਾਉਣਗੇ। ਸੋ ਅਜਿਹੇ ਧੋਖੇਬਾਜ਼ਾਂ ਨੂੰ ਪੰਥ ਕਦੇ ਪ੍ਰਵਾਨ ਨਹੀਂ ਕਰੇਗਾ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
ਉਧਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅੱਜ ਵਾਹਿਗੁਰੂ ਜੀ ਦਾ ਉਟ ਆਸਰਾ ਲੈਣ ਪਹੁੰਚੇ ਹਨ। ਵਾਹਿਗੁਰੂ ਸੇਵਾ ਦਾ ਮੌਕਾ ਦੇਣ ਤਾਂ ਕਿ ਅਸੀਂ ਮੁੜ ਤੋਂ ਪੰਜਾਬ ਦੀ ਨੁਹਾਰ ਬਦਲ ਸਕੀਏ। ਐਗਜ਼ਿਟ ਪੋਲ ਸੰਬਧੀ ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬੀ ਇਨ੍ਹਾਂ ਬੇਤੁਕੀ ਪੋਲ ’ਤੇ ਯਕੀਨ ਨਹੀਂ ਕਰਦਾ ਸਗੋਂ ਸਰਕਾਰ ਨੂੰ ਇਨ੍ਹਾਂ ਨੂੰ ਬੈਨ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ
ਸੁਖਬੀਰ ਬਾਦਲ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸਮੇਂ ਪੋਲ 100 ਸੀਟਾਂ ਦਿਖਾ ਰਿਹਾ ਸੀ ਪਰ ਉਸ ਦੇ ਨਤੀਜੇ 200 ਸੀਟ ਦੇ ਆਏ। ਸੋ ਇਸੇ ਲਈ ਇਨ੍ਹਾਂ ਪੋਲ ’ਤੇ ਵਿਸ਼ਵਾਸ਼ ਕਰਨ ਦੀ ਥਾਂ ਇਨ੍ਹਾਂ ’ਤੇ ਬੈਨ ਲਾਉਣਾ ਚਾਹੀਦਾ ਹੈ। ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਬਚਾਉਣ ਦੀ ਜਗ੍ਹਾ ਮੁੱਖ ਮੰਤਰੀ ਚੰਨੀ ਬੱਕਰੀਆ ਦਾ ਦੁੱਧ ਚੋਂ ਰਹੇ ਹਨ। ਉਨ੍ਹਾਂ ਨੂੰ ਪੰਜਾਬ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਦਾ ਧਿਆਨ ਰੱਖਣਾ ਚਾਹੀਦਾ ਹੈ, ਨਾ ਕੀ ਬੱਕਰੀਆ ਦਾ ਦੁੱਧ ਚੋਣਾਂ ਅਤੇ ਮੰਜੇ ਕੱਸਣੇ ਚਾਹਿੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ
ਇਨ੍ਹਾਂ ਥਾਵਾਂ ‘ਤੇ ਕੀਤੀ ਜਾਵੇਗੀ ਜ਼ਿਲ੍ਹਾ ਤਰਨ ਤਾਰਨ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ
NEXT STORY