ਮਾਲੇਰਕੋਟਲਾ (ਵੈੱਬ ਡੈਸਕ) : ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਮਾਲੇਰਕੋਟਲਾ 105 ਨੰਬਰ ਹਲਕਾ ਹੈ। ਇਹ ਜਨਰਲ ਹਲਕਾ ਹੈ। ਪਿਛਲੀਆਂ ਪੰਜ ਚੋਣਾਂ ’ਚੋਂ ਤਿੰਨ ਕਾਂਗਰਸ ਤੇ 2 ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਹਨ। ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਨੇ ਤਿੰਨ ਵਾਰ ਚੋਣ ਜਿੱਤੀ ਹੈ। ਉਹ ਇਸ ਵਾਰ ਵੀ ਕਾਂਗਰਸ ਵੱਲੋਂ ਚੋਣ ਮੈਦਾਨ ’ਚ ਹਨ।
1997
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੁਸਰਤ ਅਲੀ ਖਾਨ ਨੇ 44305 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਆਜ਼ਾਦ ਉਮੀਦਵਾਰ ਅਜੀਤ ਸਿੰਘ ਨੂੰ 25285 ਵੋਟਾਂ ਪਈਆਂ ਸਨ। ਇਸ ਤਰ੍ਹਾਂ ਨੁਸਰਤ ਨੇ ਅਜੀਤ ਸਿੰਘ ਨੂੰ 19020 ਵੋਟਾਂ ਨਾਲ ਹਰਾਇਆ ਸੀ।ਕਾਂਗਰਸ ਦੇ ਉਮੀਦਵਾਰ ਅਬਦੁਲ ਗੁਫਾਰ 17667 ਵੋਟਾਂ ਨਾਲ ਤੀਸਰੇ ਨੰਬਰ 'ਤੇ ਰਹੇ ਸਨ।
2002
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਨੇ 37557 ਵੋਟਾਂ ਹਾਸਲ ਕਰਕੇ ਚੋਣ ਜਿੱਤੀ ਸੀ। ਉਨ੍ਹਾਂ ਖ਼ਿਲਾਫ਼ ਆਜ਼ਾਦ ਉਮੀਦਵਾਰ ਅਜੀਤ ਸਿੰਘ ਨੂੰ 37378 ਵੋਟਾਂ ਪਈਆਂ ਸਨ। ਇਸ ਤਰ੍ਹਾਂ ਰਜ਼ੀਆ ਸੁਲਤਾਨਾ ਨੇ ਅਜੀਤ ਸਿੰਘ ਨੂੰ 179 ਵੋਟਾਂ ਨਾਲ ਹਰਾਇਆ ਸੀ।ਅਕਾਲੀ ਦਲ ਦੇ ਉਮੀਦਵਾਰ ਨੁਸਰਤ ਅਲੀ ਖਾਨ ਨੂੰ ਸਿਰਫ਼ 10777 ਵੋਟਾਂ ਪਈਆਂ ਸਨ।
2007
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਨੇ ਮੁੜ ਚੋਣ ਜਿੱਤੀ ਸੀ। ਉਨ੍ਹਾਂ ਨੇ 72,184 ਵੋਟਾਂ ਹਾਸਲ ਕਰਕੇ ਚੋਣ ਜਿੱਤੀ ਸੀ। ਉਨ੍ਹਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਬਦੁੱਲ ਗੱਫਾਰ ਨੂੰ 57984 ਵੋਟਾਂ ਪਈਆਂ ਸਨ। ਇਸ ਤਰ੍ਹਾਂ ਰਜ਼ੀਆ ਸੁਲਤਾਨਾ ਨੇ ਗੱਫਾਰ ਨੂੰ 14200 ਵੋਟਾਂ ਨਾਲ ਹਰਾਇਆ ਸੀ।
2012
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਐੱਫ. ਨਸਾਰਾ ਖਾਤੂਨ (ਫਰਜ਼ਾਨਾ ਆਲਮ) ਨੇ ਜਿੱਤ ਹਾਸਲ ਕੀਤੀ ਸੀ। ਖਾਤੂਨ ਨੇ 56618 ਵੋਟਾਂ ਹਾਸਲ ਕੀਤੀਆਂ ਤੇ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਨੂੰ 51418 ਵੋਟਾਂ ਮਿਲੀਆਂ। ਇਸ ਤਰ੍ਹਾਂ ਖਾਤੂਨ ਨੇ ਸੁਲਤਾਨਾ ਨੂੰ 5200 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2017
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਨੇ ਮੁੜ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ 58982 ਵੋਟਾਂ ਹਾਸਲ ਕਰਕੇ ਚੋਣ ਜਿੱਤੀ ਸੀ। ਉਨ੍ਹਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਓਵੈਸ ਨੂੰ 46280 ਵੋਟਾਂ ਪਈਆਂ ਸਨ। ਇਸ ਤਰ੍ਹਾਂ ਰਜ਼ੀਆ ਸੁਲਤਾਨਾ ਨੇ ਮੁਹੰਮਦ ਓਵੈਸ ਨੂੰ 12702 ਵੋਟਾਂ ਨਾਲ ਹਰਾਇਆ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹੱਮਦ ਅਰਸ਼ਦ ਨੂੰ 17635 ਵੋਟਾਂ ਮਿਲੀਆਂ ਸਨ।
2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਸਰਤ ਇਕਰਾਮ ਖਾਨ, ‘ਆਪ’ ਵੱਲੋਂ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ, ਕਾਂਗਰਸ ਵੱਲੋਂ ਰਜ਼ੀਆ ਸੁਲਤਾਨਾ , ਸੰਯੁਕਤ ਸਮਾਜ ਮੋਰਚਾ ਵੱਲੋਂ ਐਡ. ਜੁਲਫਕਾਰ ਅਲੀ ਅਤੇ ਭਾਜਪਾ ਗੱਠਜੋੜ ਵੱਲੋਂ ਫਰਜ਼ਾਨਾ ਆਲਮ (ਕੈ) ਚੋਣ ਮੈਦਾਨ ’ਚ ਹਨ।
2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 159900 ਹੈ, ਜਿਨ੍ਹਾਂ 'ਚ 75168 ਪੁਰਸ਼, 84724 ਔਰਤਾਂ ਅਤੇ 8 ਥਰਡ ਜੈਂਡਰ ਹਨ।
ਹਲਕਾ ਗੜ੍ਹਸ਼ੰਕਰ ’ਚ ਇਸ ਵਾਰ ਸੌਖੀ ਨਹੀਂ ‘ਆਪ’ ਦੀ ਰਾਹ, ਜਾਣੋ ਕੀ ਹੈ ਹਲਕੇ ਦਾ ਇਤਿਹਾਸ
NEXT STORY