ਰਾਜਪੁਰਾ (ਵੈੱਬ ਡੈਸਕ) : ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚੋਂ ਰਾਜਪੁਰਾ 111ਵਾਂ ਵਿਧਾਨ ਸਭਾ ਹਲਕਾ ਹੈ। ਇਹ ਜਨਰਲ ਵਿਧਾਨ ਸਭਾ ਹਲਕਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ’ਚ ਤਿੰਨ ਵਾਰ ਕਾਂਗਰਸ ਤੇ ਦੋ ਵਾਰ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ। ਇਥੇ ਹੁਣ ਤਕ ਕਾਂਗਰਸ ਤੇ ਭਾਜਪਾ ਦਰਮਿਆਨ ਜ਼ਬਰਦਸਤ ਟੱਕਰ ਹੁੰਦੀ ਰਹੀ ਹੈ। ਇਸ ਵਾਰ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਜਿੱਤ ਦੀ ਹੈਟ੍ਰਿਕ ਲਾਉਣ ਉਤਰਨਗੇ।
2017
2017 ’ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਰਾਜਪੁਰਾ ਤੋਂ ਕਾਂਗਰਸ ਦੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਜੇਤੂ ਰਹੇ। ਕੰਬੋਜ ਨੂੰ 59107 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂਤੋਸ਼ ਜੋਸ਼ੀ ਨੂੰ 26542 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਕੰਬੋਜ ਨੇ ਜੋਸ਼ੀ ਨੂੰ 32565 ਵੋਟਾਂ ਨਾਲ ਹਰਾਇਆ। ਉਸ ਸਮੇਂ ਅਕਾਲੀ-ਭਾਜਪਾ ਗਠਜੋੜ ਦੇ ਕੋਟੇ ਵਿਚ ਇਹ ਸੀਟ ਭਾਜਪਾ ਕੋਲ ਸੀ, ਅਤੇ ਭਾਜਪਾ ਦੇ ਹਰਜੀਤ ਸਿੰਘ ਗਰੇਵਾਲ ਮੈਦਾਨ ਵਿਚ ਸਨ, ਪਰ ਉਹ 19151 ਵੋਟਾਂ ਹੀ ਹਾਸਲ ਕਰ ਸਕੇ ਅਤੇ ਤੀਜੇ ਨੰਬਰ ’ਤੇ ਰਹੇ।
2012
ਕਾਂਗਰਸ ਦੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਜੇਤੂ ਰਹੇ ਸਨ। ਕੰਬੋਜ ਨੂੰ 64250, ਜਦਕਿ ਭਾਜਪਾ ਦੇ ਰਾਜ ਖੁਰਾਣਾ ਨੂੰ 32740 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਕੰਬੋਜ ਨੇ ਖੁਰਾਣਾ ਨੂੰ 31510 ਵੋਟਾਂ ਨਾਲ ਹਰਾਇਆ ਸੀ।
2007
ਭਾਜਪਾ ਦੇ ਉਮੀਦਵਾਰ ਰਾਜ ਖੁਰਾਣਾ ਜੇਤੂ ਰਹੇ। ਖੁਰਾਣਾ ਨੂੰ 56161 ਤੇ ਕਾਂਗਰਸ ਦੇ ਉਮੀਦਵਾਰ ਹਰਦਿਆਲ ਕੰਬੋਜ ਨੂੰ 41977 ਵੋਟਾਂ ਮਿਲੀਆਂ। ਖੁਰਾਣਾ ਨੇ ਕੰਬੋਜ ਤੋਂ 14184 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
2002
ਕਾਂਗਰਸੀ ਉਮੀਦਵਾਰ ਰਾਜ ਖੁਰਾਣਾ ਜੇਤੂ ਰਹੇ। ਖੁਰਾਣਾ ਨੇ 47472 ਵੋਟਾਂ ਪ੍ਰਾਪਤ ਕੀਤੀਆਂ ਤੇ ਭਾਜਪਾ ਉਮੀਦਵਾਰ ਬਲਰਾਮਜੀ ਦਾਸ ਨੂੰ 30726 ਵੋਟਾਂ ਮਿਲੀਆਂ। ਖੁਰਾਣਾ ਨੇ ਬਲਰਾਮ ਜੀ ਦਾਸ ਤੋਂ 16746 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
1997
ਵਿਧਾਨ ਸਭਾ ਸੀਟ ’ਤੇ ਭਾਜਪਾ ਦੇ ਉਮੀਦਵਾਰ ਬਲਰਾਮਜੀ ਦਾਸ ਜੇਤੂ ਰਹੇ। ਉਨ੍ਹਾਂ ਨੇ 38543 ਵੋਟਾਂ ਪ੍ਰਾਪਤ ਕੀਤੀਆਂ ਤੇ ਕਾਂਗਰਸੀ ਉਮੀਦਵਾਰ ਰਾਜ ਖੁਰਾਣਾ ਨੂੰ 37452 ਵੋਟਾਂ ਮਿਲੀਆਂ। ਬਲਰਾਮਜੀ ਦਾਸ ਨੇ ਖੁਰਾਣਾ ਤੋਂ 1091 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਬਰਾੜ, ਕਾਂਗਰਸ ਵੱਲੋਂ ਹਰਦਿਆਲ ਸਿੰਘ ਕੰਬੋਜ, ਆਮ ਆਦਮੀ ਪਾਰਟੀ ਵਲੋਂ ਨੀਨਾ ਮਿੱਤਲ, ਭਾਜਪਾ ਵੱਲੋਂ ਜਗਦੀਸ਼ ਕੁਮਾਰ ਜੱਗਾ ਤੇ ਲੋਕ ਇਨਸਾਫ ਪਾਰਟੀ ਵੱਲੋਂ ਜੋਗਾ ਸਿੰਘ ਚੱਪੜ ਚੋਣ ਮੈਦਾਨ ’ਚ ਹਨ।
2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 182228 ਹੈ, ਜਿਨ੍ਹਾਂ 'ਚ 86549 ਪੁਰਸ਼, 95673 ਔਰਤਾਂ ਅਤੇ 6 ਥਰਡ ਜੈਂਡਰ ਹਨ।
ਚੋਣ ਪ੍ਰਚਾਰ ਤੋਂ ਸੁਰਖਰੂ ਹੋਏ ਚੰਨੀ ਨੇ ਰੇਹੜੀ ਤੋਂ ਖਾਧੇ ਗੋਲ-ਗੱਪੇ ਤੇ ਕਰਵਾਈਆਂ ਸੈਲਫੀਆਂ
NEXT STORY