ਮਲੋਟ (ਜੁਨੇਜਾ) : ਪਾਵਰਕਾਮ ਵਿਭਾਗ ਵੱਲੋਂ 4 ਮਹੀਨਿਆਂ ਦੇ ਇਕੱਠੇ ਬਿੱਲ ਵਸੂਲਣ ਦੀ ਆੜ ’ਚ ਸਿੱਧੇ ਅਸਿੱਧੇ ਤੌਰ ’ਤੇ ਆਮ ਲੋਕਾਂ ’ਤੇ ਖਾਸ ਕਰਕੇ ਸ਼ਹਿਰ ਦੇ ਮੱਧ ਵਰਗੀ ਦੁਕਾਨਦਾਰਾਂ ’ਤੇ ਬੋਝ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਿੱਥੇ ਸਰਕਾਰ ਵੱਲੋਂ 600 ਯੂਨਿਟ ਮਾਫ਼ ਦਾ ਗਣਿਤ ਗੜਬੜਾ ਗਿਆ ਅਤੇ ਕਈ ਲੋਕਾਂ ਨੂੰ ਇਸ ਦਾ ਸ਼ਿਕਾਰ ਹੋਣਾ ਪਿਆ ਹੈ। ਉਥੇ ਹੀ ਖਪਤਾਕਾਰਾਂ ਵੱਲੋਂ ਮੀਟਰ ਦੀ ਰੀਡਿੰਗ ਤੋਂ ਬਿਨਾਂ ਯੂਨਿਟ ਨੋਟ ਕਰਕੇ ਘਪਲਾ ਕਰਨ ਦਾ ਦੋਸ਼ ਲਾਇਆ ਹੈ, ਜਿਸ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਹੈ। ਇਸ ਸਬੰਧੀ ਬਲਾਕ ਕਾਂਗਰਸ ਮਲੋਟ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਹੈ, ਇਸ ਵਾਰ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਦੁਕਾਨਦਾਰਾਂ ਨੂੰ ਵੱਡੇ ਬਿੱਲ ਭੇਜੇ ਗਏ ਹਨ, ਜਿਸ ਨਾਲ ਖਪਤਕਾਰ ਦੁਕਾਨਦਾਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚੋਣਾਂ ਦੀ ਤਿਆਰੀ, ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ
ਖਪਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਹੀ ਵੱਧ ਬਿਜਲੀ ਦੇ ਬਿੱਲ ਆਏ ਹਨ। ਇਸ ਸਬੰਧੀ ਰੌਕੀ ਕੁਮਾਰ ਪੁੱਤਰ ਓਮ ਪ੍ਰਕਾਸ਼ ਮਿੱਡਾ ਸਮੇਤ ਖਪਤਕਾਰਾਂ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਬਿਜਲੀ ਵਿਭਾਗ ਵੱਲੋਂ ਅੰਦਾਜ਼ਨ ਹੀ ਚਾਰ ਮਹੀਨਿਆਂ ਦੇ ਖ਼ਰਚੇ ਪਾ ਕੇ ਖਪਤਕਾਰਾਂ ਨੂੰ ਇਹ ਬਿੱਲ ਭੇਜੇ ਗਏ ਹਨ। ਇਸ ਤੋਂ ਇਹ ਵੀ ਸਾਫ਼ ਨਹੀਂ ਕਿ ਸਰਕਾਰ ਵੱਲੋਂ ਯੂਨਿਟਾਂ ਦੇ ਵੱਖ-ਵੱਖ ਸਲੈਬ ਬਣਾ ਕੇ ਬਿਜਲੀ ਰੇਟਾਂ ਦੀ ਦਰ ਸਬੰਧੀ ਸਪਸ਼ਟ ਨਹੀਂ। ਇਸ ਤੋਂ ਇਲਾਵਾ ਕਈ ਘਰੇਲੂ ਖਪਤਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਮਾਰਚ ਮਹੀਨੇ ’ਚ ਗਰਮੀ ਸ਼ੁਰੂ ਹੋ ਗਈ, ਜਿਸ ਕਰ ਕੇ ਪੱਖੇ ਆਦਿ ਚਲ ਗਏ ਸਨ। ਜੇ ਜਨਵਰੀ-ਫਰਵਰੀ ਮਹੀਨੇ ’ਚ ਉਨ੍ਹਾਂ ਦੇ 600 ਯੂਨਿਟ ਤੋਂ ਘੱਟ ਬਿਜਲੀ ਚੱਲੀ ਤਾਂ ਘੱਟੋ ਘੱਟ ਇਕ ਬਿੱਲ ਤਾਂ ਮੁਆਫ਼ ਹੁੰਦਾ। ਉਨ੍ਹਾਂ ਦੀ ਪਹਿਲੀ ਖਪਤ 500-550 ਯੂਨਿਟ ਹੁੰਦੀ ਪਰ ਫਰਵਰੀ-ਮਾਰਚ ਦੇ ਯੂਨਿਟ 650-700 ਚਲੀ ਗਈ ਤਾਂ ਚਾਰ ਮਹੀਨਿਆਂ ਦਾ ਸਾਰਾ ਬਿੱਲ ਉਨ੍ਹਾਂ ਨੂੰ ਭਰਨਾ ਪਵੇਗਾ। ਜੇ 2 ਮਹੀਨਿਆਂ ਦਾ ਬਿੱਲ ਨਹੀਂ ਲਿਆ ਤਾਂ ਸਰਕਾਰ ਦੀ ਗਲਤੀ ਹੈ ਲੋਕਾਂ ’ਤੇ ਬੋਝ ਕਿਉਂ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡੇ ਪੱਧਰ 'ਤੇ ਨਿਯੁਕਤੀਆਂ
ਇਸ ਸਬੰਧੀ ਕਾਂਗਰਸ ਆਗੂ ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਕਿ ਲੱਗਦਾ ਹੈ ਕਿ ਜੋ ਸਰਕਾਰ ਨੇ ਬੀਬੀਆਂ ਭੈਣਾਂ ਨੂੰ ਪੰਜ ਸਾਲਾਂ ਦੇ ਕਾਰਜਕਾਲ ’ਚ ਅਖੀਰਲੇ ਮਹੀਨਿਆਂ ’ਚ ਹਜ਼ਾਰ-ਹਜ਼ਾਰ ਰੁਪਏ ਦੇਣੇ ਹਨ ਪਰ ਇਹ ਪੈਸੇ ਉਹ ਹੁਣ ਦੁਕਾਨਦਾਰ ਵੀਰਾਂ ਤੋਂ ਇਨ੍ਹਾਂ ਨਾਜਾਇਜ਼ ਬਿਜਲੀ ਬਿੱਲਾਂ ਤੋਂ ਵਸੂਲ ਕਰਨਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿੱਲਾਂ ’ਚੋਂ ਘੱਟੋ ਘੱਟ ਪਹਿਲੇ 600 ਯੂਨਿਟ ਦੇ ਪੈਸੇ ਕੱਟ ਕੇ ਬਿੱਲ ਭਰਵਾਵੇ, ਕਿਉਂਕਿ ਇਸ ਹਿਸਾਬ ਨਾਲ ਤਾਂ ਲੋਕਾਂ ਨੂੰ 10 ਰੁਪਏ ਯੂਨਿਟ ਤੋਂ ਵੱਧ ਬਿੱਲ ਭਰਨਾ ਪੈ ਰਿਹਾ ਹੈ, ਜਿਸ ਕਰ ਕੇ ਲੋਕਾਂ ਵਿਚ ਹਾਹਾਕਾਰ ਹੈ। ਇਸ ਤੋਂ ਇਲਾਵਾ ਜਿਹਦੀ ਰੀਡਿੰਗ ਅੰਦਾਜੇ ਨਾਲ ਲਿਖੀ ਹੈ, ਉਸ ਸਬੰਧੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਹੈ ਕਿ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਇਸ ਵਾਰ ਦੁਕਾਨਦਾਰਾਂ ਨੂੰ ਬਹੁਤ ਨਾਜਾਇਜ਼ ਵੱਧ ਬਿਜਲੀ ਦੇ ਬਿੱਲ ਭੇਜੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ : ਪਿੰਡ 'ਚ ਅੱਧੀ ਰਾਤ ਨੂੰ ਪੈ ਗਿਆ ਰੌਲਾ, 4 ਮੁੰਡੇ ਅਤੇ 2 ਕੁੜੀਆਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫ਼ਰਜ਼ੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼, ਪੁਲਸ ਨੇ ਰੈਸਕਿਊ ਕੀਤੇ ਪੀੜਤ
NEXT STORY