ਬਟਾਲਾ, (ਬੇਰੀ, ਗੋਰਾਇਆ)– ਅੱਜ ਬਟਾਲਾ ਦੇ 26 ਨੰਬਰ ਰੈਸਟ ਹਾਊਸ ਵਿਖੇ ਬਿਜਲੀ ਕਰਮਚਾਰੀਆਂ ਵੱਲੋਂ ਆਪਣੀਅਾਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸਦੀ ਅਗਵਾਈ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਜਨਰਲ ਸਕੱਤਰ ਅਤੇ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬਲਪੁਰੀਆਂ, ਅਮਰਜੀਤ ਸਿੰਘ ਅਨਮੋਲ ਅਤੇ ਬਲਦੇਵ ਰਾਜ ਪ੍ਰਧਾਨ ਦਿਹਾਤੀ ਮੰਡਲ ਬਟਾਲਾ ਨੇ ਸਾਂਝੇ ਤੌਰ ’ਤੇ ਕੀਤੀ।
®ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਕਰਮਚਾਰੀ ਏਕਤਾ ਮੰਚ ਪੰਜਾਬ ਜਿਸ ਵਿਚ ਚਾਰ ਪ੍ਰਮੁੱਖ ਸੰਗਠਨਾਂ ਇੰਪਲਾਈਜ਼ ਫੈੱਡਰੇਸ਼ਨ ਏਟਕ, ਇੰਪਲਾਈਜ਼ ਫੈੱਡਰੇਸ਼ਨ ਕੇਸਰੀ (ਚਾਹਲ), ਆਈ. ਟੀ. ਆਈ. ਪੰਜਾਬ, ਇੰਪਲਾਈਜ਼ ਫੈੱਡਰੇਸ਼ਨ ਟਰਾਂਸਕੋ ਹਨ, ਵੱਲੋਂ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਟਰਾਂਸਕੋ ਮੈਨੇਜਮੈਂਟ ਵਿਰੁੱਧ ਆਰੰਭ ਕੀਤੇ ਸੰਘਰਸ਼ ਤਹਿਤ 24 ਅਗਸਤ ਨੂੰ ਮੁੱਖ ਦਫਤਰ ਪਟਿਆਲਾ ਦੇ ਸਾਹਮਣੇ ਦਿੱਤਾ ਜਾਣ ਵਾਲਾ ਧਰਨਾ ਰੱਦ ਕਰ ਦਿੱਤਾ ਗਿਅਾ ਕਿਉਂਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਮੰਚ ਨਾਲ ਹੋਈ ਮੀਟਿੰਗ ’ਚ ਲਏ ਗਏ ਫੈਸਲਿਆਂ ਨੂੰ 15 ਸਤੰਬਰ ਤੱਕ ਲਾਗੂ ਕਰਨ ਲਈ ਕਿਹਾ ਗਿਆ ਹੈ। ਬਲਪੁਰੀਆਂ ਨੇ ਅੱਗੇ ਦੱਸਿਆ ਕਿ 15 ਸਤੰਬਰ ਤੋਂ ਪਹਿਲਾਂ-ਪਹਿਲਾਂ ਫਾਇਨਾਂਸ ਸਕੱਤਰ ਪੰਜਾਬ ਅਤੇ ਪਾਵਰਕਾਮ ਸਕੱਤਰ ਪੰਜਾਬ ਨਾਲ ਮੀਟਿੰਗ ਕੀਤੀ ਹੋਵੇਗੀ।
ਇਸ ਸਮੇਂ ਸੂਬਾ ਕਮੇਟੀ ਆਗੂ ਸਰਵਨ ਸਿੰਘ ਡੱਲਾ, ਵਿਨੋਦ ਕੁਮਾਰ, ਗੁਰਦਿਆਲ ਸਿੰਘ ਕਾਦੀਆਂ, ਗੁਰਦੀਪ ਸਿੰਘ ਗਿੱਲ, ਕ੍ਰਿਸ਼ਨ ਕੁਮਾਰ, ਕੰਵਲਜੀਤ ਸਿੰਘ, ਕੁਲਦੀਪ ਰਾਜ ਪਹਿਲਵਾਨ, ਬਲਕਾਰ ਸਿੰਘ ਜਾਂਗਲਾ, ਦਲਬੀਰ ਸਿੰਘ ਰੰਧਾਵਾ, ਬਲਜੀਤ ਸਿੰਘ ਸਵਰੂਪਵਾਲੀ, ਰਜਿੰਦਰ ਡੁਲਟ, ਹਰਜੀਤ ਸਿੰਘ ਜੋਸ਼, ਮਨਜੀਤ ਸਿੰਘ ਮਾਨ, ਸਾਵਨ ਸਿੰਘ ਰੰਧਾਵਾ, ਰਣਜੀਤ ਸਿੰਘ ਅਜਨਾਲਾ, ਸੁਦੇਸ਼ ਕੁਮਾਰ, ਪਵਨ ਕੁਮਾਰ, ਪਰਮਜੀਤ ਸ਼ਰਮਾ, ਮੰਗਲ ਸਿੰਘ, ਰਛਪਾਲ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ ਮਧਰਾ, ਗਰੀਬ ਸਿੰਘ ਹਸਨਪੁਰੀ, ਜਸਵਿੰਦਰ ਸਿੰਘ ਪਠਾਨਕੋਟ, ਮਨਜੀਤ ਸਿੰਘ ਸੈਣੀ ਆਦਿ ਹਾਜ਼ਰ ਹਨ।
ਕਿਹਡ਼ੇ ਫੈਸਲੇ ਹੋਣਗੇ ਲਾਗੂ
1. ਸਾਰੇ ਬਿਜਲੀ ਕਰਮਚਾਰੀਆਂ ਨੂੰ ਪੇ-ਬੈਂਡ ਸਤੰਬਰ 2011 ਤੋਂ ਦੇਣਾ।
2. 281/13 ਤਹਿਤ ਰੱਖੇ 1000 ਲਾਈਨਮੈਨਾਂ ਨੂੰ 2 ਸਾਲ ਦੀ ਸਰਵਿਸ ਹੋਣ ਦੇ ਬਾਅਦ ਰੈਗੂਲਰ ਸਕੇਲ ਸਮੇਤ ਪੱਕਾ ਕਰਨਾ।
3. ਵਰਕਚਾਰਜ, ਆਰ. ਟੀ. ਐੱਮ, ਮੈਟ੍ਰਿਕ ਪਾਸ ਦੀ 12 ਅਤੇ 15 ਸਾਲ ਸਰਵਿਸ ਹੋਣ ’ਤੇ ਸਹਾਇਕ ਲਾਈਨਮੈਨ ਬਣਾਉਣਾ।
4. ਪਾਵਰਕਾਮ ਟਰਾਂਸਕੋ ’ਚ ਖਾਲੀ ਅਸਾਮੀਆਂ ’ਤੇ ਅਾਧਾਰਿਤ ਸਾਰੀਆਂ ਸ਼੍ਰੇਣੀਆਂ ਦੀਆਂ ਪ੍ਰਮੋਸ਼ਨਾਂ 31 ਅਗਸਤ 2018 ਤੱਕ ਕਰਨੀਆਂ।
5. ਤਰਸ ਦੇ ਆਧਾਰ ’ਤੇ ਮ੍ਰਿਤਕ ਕਰਮਚਾਰੀਆਂ ਦੇ ਇਕ ਮੈਂਬਰ ਜਿਨ੍ਹਾਂ 23.11.04 ਤੋਂ 15.4.2010 ਤੱਕ ਸਲੋਸ਼ਿਯਮ ਗ੍ਰਾਂਟ ਨਹੀਂ ਲਈ, ਨੂੰ ਨੌਕਰੀ ਦੇਣੀ।
6. 23 ਸਾਲਾ ਪ੍ਰਮੋਸ਼ਨ ਸਕੇਲ ਬਿਨਾਂ ਸ਼ਰਤ 15 ਸਤੰਬਰ ਤੱਕ ਲਾਗੂ ਕਰਨਾ ਸ਼ਾਮਲ ਹੈ।
ਟਰੱਕ ਤੇ ਟੈਂਪੂ ਟੱਕਰ ’ਚ 2 ਜ਼ਖਮੀ
NEXT STORY