ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੀ ਫਰੀਦਕੋਟ ਰੋਡ ਦੇ ਨਾਲ ਲੱਗਦੀ ਪੁਰਾਣੀ ਚੂੰਗੀ ਨੰਬਰ 5 ਵਾਲੀ ਗਲੀ 'ਚ ਅੱਜ ਸਵੇਰੇ ਖੁੱਲੇ ਮੀਟਰ ਬਕਸੇ ਨੂੰ ਅੱਗ ਲੱਗ ਗਈ ਅਤੇ ਸਾਰੇ ਮੀਟਰ ਸੜ ਕੇ ਸੁਆਹ ਹੋ ਗਏ। ਅੱਜ ਸਵੇਰੇ ਜਿਵੇਂ ਹੀ 9 ਵਜੇ ਦੇ ਕਰੀਬ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਪੁਰਾਣੀ ਚੂੰਗੀ ਨੰਬਰ 5 ਵਾਲੀ ਗਲੀ ਜੋ ਕਿ ਬਸਤੀ ਗੁਰੂ ਕਰਮ ਸਿੰਘ ਵਾਲੀ ਨੂੰ ਜਾਂਦੀ ਹੈ ਤੇ ਨਾਲ ਹੀ ਛੋਟੇ ਬੱਚਿਆਂ ਦੇ ਯੂਰੋ ਕਿਡਸ ਸਕੂਲ ਦੀ ਬਿਲਡਿੰਗ ਹੈ ਦੇ ਕੋਲ ਬਿਜਲੀ ਦੇ ਖੁੱਲੇ ਬਕਸੇ ਨੂੰ ਮੀਹ ਕਾਰਨ ਵਿਚ ਪਾਣੀ ਚਲਾ ਗਿਆ ਜਿਸ ਕਾਰਨ ਮੀਟਰ ਦੇ ਬਕਸੇ ਨੂੰ ਅੱਗ ਲੱਗ ਗਈ ਅਤੇ ਜ਼ੋਰਦਾਰ ਧਮਾਕਾ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਬੇਅਦਬੀ ਬਿੱਲ ਨੂੰ ਦਿੱਤੀ ਮਨਜ਼ੂਰੀ

ਪਟਾਕੇ ਚਲਨੇ ਸ਼ੁਰੂ ਹੋ ਗਏ ਸਾਰੇ ਮੀਟਰ ਸੜ ਕੇ ਸਵਾਹ ਹੋ ਗਏ ਮੌਕੇ ਤੇ ਮੌਜੂਦ ਦੁਕਾਨਦਾਰ ਨੇ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਬਿਜਲੀ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਤੇ ਸਪਲਾਈ ਬੰਦ ਕਰਵਾਈ ਕਰੀਬ ਇੱਕ ਘੰਟਾ ਇਸ ਮੀਟਰ ਬਕਸੇ ਅੰਦਰ ਅੱਗ ਲੱਗੀ ਪਰ ਕੋਈ ਬਿਜਲੀ ਵਿਭਾਗ ਦਾ ਕਰਮਚਾਰੀ ਦੇਖਣ ਤੱਕ ਨਹੀਂ ਆਇਆ ਠੀਕ ਤਾਂ ਕੀ ਕਰਨਾ ਸੀ। ਇੱਥੇ ਇਹ ਵੀ ਗੱਲ ਦੱਸਣ ਯੋਗ ਹੈ ਤਕਰੀਬਨ ਸਾਰੀ ਮੰਡੀ ਗੁਰੂਹਰਸਹਾਏ ਦੇ ਮੀਟਰ ਬਕਸੇ ਜਾ ਤਾਂ ਖੁੱਲੇ ਹੋਏ ਹਨ ਤੇ ਜਾ ਥਾਂ ਥਾਂ ਤੇ ਜ਼ਮੀਨ ਤੇ ਡਿੱਗੇ ਪਏ ਹਨ ਤੇ ਹੁਣ ਸਾਵਨ ਮਹੀਨਾ ਸ਼ੁਰੂ ਹੋ ਰਿਹਾ ਹੈ ਇਹਨਾਂ ਦਿਨਾਂ ਵਿੱਚ ਭਾਰੀ ਮੀਹ ਪੈਣ ਦੀ ਸੰਭਾਵਨਾ ਹੁੰਦੀ ਹੈ ਤੇ ਹੁਣ ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਸ਼ਹਿਰ ਅੰਦਰ ਜਿੰਨੇ ਵੀ ਮੀਟਰ ਦੇ ਖੁੱਲੇ ਬਕਸੇ ਹਨ ਜਾਂ ਡਿੱਗੇ ਪਏ ਹਨ ਉਹਨਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ : Punjab : ਪ੍ਰਾਰਥਨਾ ਸਭਾ ਦੌਰਾਨ ਚਰਚ ਵਿਚ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਟੈਕਸ ਦਾਤਿਆਂ ਲਈ ਰਾਹਤ ਭਰੀ ਖ਼ਬਰ, ਮਾਨ ਸਰਕਾਰ ਨੇ ਕੀਤਾ ਅਹਿਮ ਐਲਾਨ
NEXT STORY