ਬਠਿੰਡਾ (ਵਿਜੇ ਵਰਮਾ) : ਸ਼ਹਿਰ ’ਚ ਭੋਲੇ-ਭਾਲੇ ਲੋਕਾਂ ਨੂੰ ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੇ ਇਕ ਗਿਰੋਹ ਦਾ ਬਠਿੰਡਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਮਾਮਲੇ ’ਚ ਅੱਠ ਔਰਤਾਂ ਅਤੇ ਤਿੰਨ ਮਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ ਵਾਰਦਾਤ ’ਚ ਵਰਤਿਆ ਜਾਣ ਵਾਲਾ ਇਕ ਈ-ਰਿਕਸ਼ਾ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਇਹ ਗਿਰੋਹ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਸਰਗਰਮ ਰਹਿੰਦਾ ਸੀ। ਗਿਰੋਹ ਦੀਆਂ ਔਰਤਾਂ ਰਾਹਗੀਰਾਂ ਨੂੰ ਗੱਲਾਂ ਵਿਚ ਫਸਾ ਕੇ ਧੰਦੇ ਦੇ ਨਾਂ ’ਤੇ ਸੁੰਨਸਾਨ ਸਥਾਨਾਂ ’ਤੇ ਲੈ ਜਾਂਦੀਆਂ ਸਨ। ਉੱਥੇ ਪਹਿਲਾਂ ਤੋਂ ਮੌਜੂਦ ਉਨ੍ਹਾਂ ਦੇ ਸਾਥੀ ਅਚਾਨਕ ਆ ਕੇ ਪੀੜਤ ਨੂੰ ਡਰਾ ਕੇ ਉਸ ਤੋਂ ਪੈਸੇ ਅਤੇ ਸਾਮਾਨ ਲੁੱਟ ਲੈਂਦੇ ਸਨ।
ਇਹ ਵੀ ਪੜ੍ਹੋ : ਪੰਜਾਬ ਦੀਆਂ ਹੱਦਾਂ 'ਤੇ ਲੱਗ ਗਏ ਨਾਕੇ, ਤਿੰਨ ਲੇਅਰਾਂ ਵਿਚ ਪੁਲਸ ਨੇ ਸਾਂਭੇ ਮੋਰਚੇ
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗਿਰੋਹ ਦਾ ਮੁੱਖ ਨਿਸ਼ਾਨਾ ਰਾਤ ਸਮੇਂ ਆਉਣ ਵਾਲੇ ਯਾਤਰੀ, ਹਸਪਤਾਲਾਂ ’ਚ ਮਰੀਜ਼ਾਂ ਦੇ ਨਾਲ ਆਏ ਲੋਕ ਅਤੇ ਮਜਬੂਰੀ ’ਚ ਸ਼ਹਿਰ ’ਚ ਰੁਕਣ ਵਾਲੇ ਵਿਅਕਤੀ ਹੁੰਦੇ ਸਨ। ਔਰਤਾਂ ਪਹਿਲਾਂ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾਉਂਦੀਆਂ ਸਨ ਅਤੇ ਫਿਰ ਉਨ੍ਹਾਂ ਦੇ ਸਾਥੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਰੀਖ਼ਾਂ ਨੂੰ ਆ ਸਕਦੈ ਹਨੇਰੀ-ਤੂਫ਼ਾਨ, ਲਗਾਤਾਰ ਤਿੰਨ ਦਿਨ ਪੈ ਸਕਦਾ ਮੀਂਹ
ਪੁਲਸ ਮੁਤਾਬਕ ਗ੍ਰਿਫਤਾਰ ਮੁਲਜ਼ਮਾਂ ’ਚ ਇਕ ਪਤੀ-ਪਤਨੀ ਅਤੇ ਦੋ ਸਕੀਆਂ ਭੈਣਾਂ ਵੀ ਸ਼ਾਮਲ ਹਨ। ਇਹ ਗਿਰੋਹ ਕਾਫੀ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਰਗਰਮ ਸੀ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ’ਚੋਂ ਇਕ ਵਿਅਕਤੀ ਖਿਲਾਫ ਪਹਿਲਾਂ ਵੀ ਚੇਨ ਸਨੈਚਿੰਗ ਦਾ ਮਾਮਲਾ ਦਰਜ ਹੈ, ਜਦਕਿ ਹੋਰਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਗਿਰੋਹ ਦੀਆਂ ਹੋਰ ਵਾਰਦਾਤਾਂ ਦੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਘਟਨਾ, ਬਿਜਲੀ ਦੇ ਮੀਟਰ ਰੀਡਿੰਗ ਕਰਨ ਵਾਲੇ ਮੁਲਾਜ਼ਮ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਢਾਬੇ 'ਤੇ ਖਾਣਾ ਖਾਣ ਰੁਕੇ ਪਰਿਵਾਰ ਨਾਲ ਹੋਈ ਜੱਗੋਂ-ਤੇਰ੍ਹਵੀਂ! ਥਾਰ ਗੱਡੀ ਦੇ ਅੰਦਰਲਾ ਨਜ਼ਾਰਾ ਵੇਖ ਉੱਡੇ ਹੋਸ਼
NEXT STORY