ਮੋਗਾ, (ਸੰਦੀਪ)- ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਕੁਲਬੀਰ ਮੋਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਗੁਲਜ਼ਾਰ ਖਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਕ ਨਵੀਂ ਸਕੀਮ ਏ. ਬੀ. ਐੱਨ. ਐੱਚ. ਪੀ. ਐੱਮ. ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਸਬੰਧੀ ਪਹਿਲਾਂ ਤੋਂ ਤਿਆਰ ਲਿਸਟਾਂ ਦੀ ਵੈਰੀਫਿਕੇਸ਼ਨ ਕਰਨ ਦੀ ਡਿਊਟੀ ਸਰਕਾਰ ਵੱਲੋਂ ਮਲਟੀਪਰਪਜ਼ ਹੈਲਥ ਵਰਕਰਾਂ (ਫੀਮੇਲ) ਦੀ ਲਾਈ ਗਈ ਹੈ, ਜਦਕਿ ਇਹ ਲਿਸਟਾਂ ਕਿਸ ਵੱਲੋਂ, ਕਦੋਂ, ਕਿਵੇਂ ਤੇ ਕਿਸ ਗੱਲ ਨੂੰ ਆਧਾਰ ਰੱਖ ਕੇ ਬਣਾਈਆਂ ਗਈਆਂ ਹਨ, ਇਸ ਬਾਰੇ ਕੋਈ ਪਤਾ ਨਹੀਂ ਹੈ। ਸਰਕਾਰ ਲੋਕਾਂ ਤੇ ਮੁਲਾਜ਼ਮਾਂ ਨੂੰ ਆਪਸ 'ਚ ਉਲਝਾਉਣਾ ਚਾਹੁੰਦੀ ਹੈ। ਦੂਜੇ ਪਾਸੇ ਮਲਟੀਪਰਪਜ਼ ਹੈਲਥ ਵਰਕਰਾਂ (ਫੀਮੇਲ) 'ਤੇ ਪਹਿਲਾਂ ਹੀ ਕੰਮ ਦਾ ਵਾਧੂ ਬੋਝ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਸਰਕਾਰ ਦੀਆਂ ਬੇਲੋੜੀਆਂ ਸਕੀਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।
ਇਸ ਮੌਕੇ ਗਗਨਦੀਪ ਸਿੰਘ ਬਠਿੰਡਾ, ਜਰਨੈਲ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਬਰਨਾਲਾ, ਸੁਖਵਿੰਦਰ ਸਿਘ ਦੋਦਾ, ਸੁਖਜੀਤ ਸਿੰਘ ਆਲਮਵਾਲਾ, ਸੁਖਦੀਪ ਸਿੰਘ ਬਠਿੰਡਾ, ਰਮਨਦੀਪ ਮੋਗਾ, ਛਿੰਦਰਪਾਲ ਕੌਰ ਮੁਕਤਸਰ, ਮਨਵਿੰਦਰ ਕਟਾਰੀਆ ਮੋਗਾ, ਬਲਵਿੰਦਰ ਕੌਰ, ਪੁਸ਼ਪਿੰਦਰ ਕੌਰ, ਹਰਜੀਤ ਕੌਰ, ਕਮਲ, ਰਾਜਵੀਰ ਕੌਰ ਆਦਿ ਸਾਥੀ ਸਨ।
ਮੋਟਰਸਾਈਕਲ ਸਵਾਰ ਲੁਟੇਰੇ 600 ਰੁਪਏ ਖੋਹ ਕੇ ਫਰਾਰ
NEXT STORY