ਬੁਢਲਾਡਾ (ਬਾਂਸਲ) - ਕ੍ਰਿਪਟੋ ਕਰੰਸੀ ਦੀ ਆੜ ’ਚ ਜਾਅਲੀ ਵੈੱਬਸਾਈਟ ਰਾਹੀਂ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੇ ਭੈਣ-ਭਰਾ ਸਮੇਤ 3 ਵਿਅਕਤੀਆਂ ਖਿਲਾਫ ਸਿਟੀ ਪੁਲਸ ਬੁਢਲਾਡਾ ਨੇ ਮਾਮਲਾ ਦਰਜ ਕਰ ਕੇ ਧੋਖਾਦੇਹੀ ਦਾ ਪਰਦਾਫਾਸ਼ ਕਰ ਦਿੱਤਾ ਹੈ।
ਪੁਲਸ ਨੂੰ ਦਿੱਤੇ ਲਿਖਤੀ ਬਿਆਨਾਂ ਦੇ ਆਧਾਰ ’ਤੇ ਸੁਖਦੀਪ ਸਿੰਘ ਅਤੇ ਸਿਕੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਸੁਖਦੇਵ ਸਿੰਘ ਵਾਸੀ ਬਠਿੰਡਾ, ਦੀਪਤੀ ਸੈਣੀ ਅਤੇ ਉਸਦਾ ਭਰਾ ਚਾਹਤ ਸੈਣੀ ਨੇ ਵੱਧ ਮੁਨਾਫੇ ਦਾ ਝਾਂਸਾ ਦੇ ਕੇ ਆਪਣੀ ਹੀ ਵੈੱਬਸਾਈਟ ਬਣਾ ਕੇ ਜਾਅਲੀ ਕੁਆਇਨ ਤਿਆਰ ਕੀਤਾ ਅਤੇ ਸੁਖਦੀਪ ਸਿੰਘ ਕੋਲੋਂ 3 ਕਰੋੜ 50 ਲੱਖ ਅਤੇ ਉਸਦੇ ਸਾਥੀ ਸਿਕੰਦਰ ਸਿੰਘ ਵਾਸੀ ਪਿੰਡ ਲੱਲੂਆਣਾ ਮਾਨਸਾ ਕੋਲੋਂ 1 ਕਰੋੜ 27 ਲੱਖ ਰੁਪਏ ਦਾ ਨਿਵੇਸ਼ ਕਰਵਾ ਕੇ ਚੂਨਾ ਲਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਸਿਰ ਆਪਣੀ ਵੈੱਬਸਾਈਟ ਤੇ ਜਾਅਲੀ ਕੁਆਇਨ (ਕ੍ਰਿਪਟੋ ਕਰੰਸੀ ਦੇ ਨਾਂ ’ਤੇ) ਚੰਗਾ ਮੁਨਾਫਾ ਦਿਖਾ ਕੇ ਲੋਕਾਂ ਨੂੰ ਲੁਭਾਉਂਦੇ ਗਏ ਅਤੇ ਜਦੋਂ ਕੋਈ ਵੀ ਵਿਅਕਤੀ ਇਨਵੈਸਟ ਕੀਤੇ ਪੈਸੇ ਜਾਂ ਮੁਨਾਫਾ ਵਾਪਸ ਲੈਣ ਦੀ ਕੋਸ਼ਿਸ਼ ਕਰਦਾ ਤਾਂ ਉਹ ਵੈੱਬਸਾਈਟ ਨੂੰ ਹੈਕ ਕਰਨ ਦਾ ਬਹਾਨਾ ਲਗਾਉਂਦੇ ਸਨ ਕਿ ਸਿਸਟਮ ਅਜੇ ਚੱਲ ਨਹੀਂ ਰਿਹਾ।
ਇਸ ਸਬੰਧੀ ਜਦੋਂ ਅਸੀਂ ਆਪਣੇ ਪੈਸੇ ਦੀ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਜਾਅਲੀ ਰਸੀਦਾਂ ਤਿਆਰ ਕਰਕੇ ਸਾਡਾ ਵਿਸਵਾਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਪਰੋਕਤ ਵਿਅਕਤੀਆਂ ਨੇ ਠੱਗੀ ਮਾਰਨ ਦੀ ਮਨਸਾ ਨਾਲ ਝਾਂਸੇ ਵਿਚ ਲੈ ਕੇ ਆਪਣੇ ਵਲੋਂ ਚਲਾਈਆਂ ਵੱਖ-ਵੱਖ ਵੈੱਬਸਾਈਟਾਂ ’ਤੇ ਪੈਸੇ ਲਗਾਉਣ ਦਾ ਮਾਮਲਾ ਸ਼ੱਕੀ ਨਜ਼ਰ ਆਇਆ, ਕਿਉਂਕਿ ਉਨ੍ਹਾਂ ਵੱਲੋਂ ਦਿੱਤੇ ਚੈੱਕ ਬਾਊਂਸ ਹੋ ਗਏ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਡੀ. ਐੱਸ. ਪੀ. ਮਾਨਸਾ ਦੀ ਪੜਤਾਲੀਆਂ ਰਿਪੋਰਟ ਤੋਂ ਬਾਅਦ ਸਿਟੀ ਪੁਲਸ ਨੇ ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮੁਲਤਾਨੀਆਂ ਰੋਡ ਬਠਿੰਡਾ ਹਾਲ ਆਬਾਦ ਵੀ. ਆਈ. ਪੀ. ਰੋਡ ਜੀਰਕਪੁਰ ਅਤੇ ਦੀਪਤੀ ਸੈਣੀ ਪੁੱਤਰੀ ਸੁਭਾਸ਼ ਸੈਣੀ ਅਤੇ ਉਸਦਾ ਭਰਾ ਚਾਹਤ ਸੈਣੀ ਪੁੱਤਰ ਸੁਭਾਸ਼ ਸੈਣੀ, ਵਾਸੀਆਨ ਲੁਧਿਆਣਾ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ। ਉਪਰੋਕਤ ਧੋਖਾਦੇਹੀ ਕਾਰਨ ਇਲਾਕੇ ਦੇ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
MP ਵਿਕਰਮਜੀਤ ਸਾਹਨੀ ਨੂੰ ਹਾਰਵਰਡ ਯੂਨੀਵਰਸਿਟੀ ਵਿਖੇ ਭਾਸ਼ਣ ਦੇਣ ਦਾ ਮਿਲਿਆ ਸੱਦਾ
NEXT STORY