ਚੰਡੀਗੜ੍ਹ (ਰਾਏ) : ਪਬਲਿਕ ਹੈਲਥ ਡਵੀਜ਼ਨ ਨੰਬਰ-2 ਵਿਚ ਕੰਮ ਕਰ ਰਹੇ ਵਰਕਰਾਂ ਦੀਆਂ ਮੰਗਾਂ ’ਤੇ ਐਕਸੀਅਨ ਪਬਲਿਕ ਹੈਲਥ ਪੀ. ਪੀ. ਸਿੰਘ ਨਾਲ ਕੋ-ਆਰਡੀਨੇਸ਼ਨ ਕਮੇਟੀ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਵਿਚ ਟਾਇਲਟਸ ’ਤੇ ਕੰਮ ਕਰ ਰਹੇ ਆਊਟਸੋਰਸ ਵਰਕਰਾਂ ਨੂੰ ਵੀ 15 ਦਿਨਾਂ ਦੀਆਂ ਛੁੱਟੀਆਂ ਮਿਲਣਗੀਆਂ। ਏ. ਐੱਮ. ਯੂ. ਦੇ ਅੰਡਰ ਕੰਮ ਕਰ ਰਹੇ ਵਰਕਰਾਂ ਨੂੰ ਡੀ. ਸੀ. ਰੇਟਸ ਅਨੁਸਾਰ ਤਨਖ਼ਾਹ ਦੇਣ ਲਈ ਨਗਰ ਨਿਗਮ ਹਾਊਸ ਵਿਚ ਏਜੰਡਾ ਲਿਆਂਦਾ ਜਾਵੇਗਾ।
ਨਗਰ ਨਿਗਮ ਵਿਚ ਕੰਮ ਕਰ ਰਹੇ ਡੇਅਲੀ ਵੇਜ਼ ਤੇ ਚਾਰਜ ਵਰਕਰਾਂ ਨੂੰ 1. 1. 2016 ਤੋਂ 6ਵੇਂ ਤਨਖਾਹ ਕਮਿਸ਼ਨ ਦੀ ਮਨਜ਼ੂਰੀ ਆਉਣ ਤੋਂ ਬਾਅਦ ਪੂਰਾ ਲਾਭ ਦਿੱਤਾ ਜਾਵੇਗਾ। ਖ਼ਾਲੀ ਪੋਸਟਾਂ ’ਤੇ ਡੇਅਲੀ ਵੇਜ਼ ਤੇ ਵਰਕ ਚਾਰਜ ਵਰਕਰਾਂ ਨੂੰ ਜਲਦੀ ਪੱਕਾ ਕੀਤਾ ਜਾਵੇਗਾ।
ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪੁੱਜੇ CM ਭਗਵੰਤ ਮਾਨ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY