ਜਲੰਧਰ, (ਸ਼ੋਰੀ)- ਸਿਵਲ ਹਸਪਤਾਲ ਦੇ ਟਰੌਮਾ ਵਾਰਡ 'ਚ ਇਨ੍ਹੀਂ ਦਿਨੀਂ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੈ, ਨਾਲ ਹੀ ਸਟਾਫ ਨੂੰ ਵੀ। ਟਰੌਮਾ ਵਾਰਡ ਵਿਚ ਡਿਊਟੀ ਦੌਰਾਨ ਦਰਜਾਚਾਰ ਕਰਮਚਾਰੀ ਗਾਇਬ ਰਹਿਣ ਲੱਗੇ ਹਨ ਅਤੇ ਸਟਾਫ ਵਾਰ-ਵਾਰ ਆਪਣੇ ਸੀਨੀਅਰਾਂ ਨੂੰ ਕਹਿ-ਕਹਿ ਕੇ ਥੱਕ ਚੁੱਕਾ ਹੈ ਪਰ ਉਨ੍ਹਾਂ ਦੀ ਕੋਈ ਸੁਣਦਾ ਹੀ ਨਹੀਂ। ਜਾਣਕਾਰੀ ਮੁਤਾਬਕ ਟਰੌਮਾ ਵਾਰਡ 'ਚ ਤਾਇਨਾਤ 5 ਦਰਜਾਚਾਰ ਕਰਮਚਾਰੀਆਂ ਨੂੰ ਡਿਊਟੀ ਮੈਡੀਕਲ ਸੁਪਰਡੈਂਟ ਨੇ ਕਿਸੇ ਕਾਰਨ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਸ਼ਿਫਟ ਕਰ ਦਿੱਤਾ।
ਟਰੌਮਾ ਵਾਰਡ ਵਿਚ ਜਿਹੜੇ ਦਰਜਾਚਾਰ ਕਮਰਚਾਰੀਆਂ ਦੀ ਡਿਊਟੀ ਲੱਗੀ ਹੈ, ਉਨ੍ਹਾਂ ਦੀ ਐਮਰਜੈਂਸੀ ਵਾਰਡ ਵਿਚ ਵੀ ਨਾਲ ਹੀ ਡਿਊਟੀ ਲਾ ਦਿੱਤੀ ਗਈ। 2 ਥਾਵਾਂ 'ਤੇ ਡਿਊਟੀ ਕਰਨ ਕਾਰਨ ਕਰਮਚਾਰੀ ਵੀ ਪ੍ਰੇਸ਼ਾਨ ਹੋਏ ਪਏ ਹਨ। ਨਾਂ ਨਾ ਛਾਪਣ ਦੀ ਸ਼ਰਤ 'ਤੇ ਇਕ ਸਟਾਫ ਮੈਂਬਰ ਨੇ ਦੱਸਿਆ ਕਿ ਹਾਲਾਤ ਤਾਂ ਇਹ ਹੋ ਚੁੱਕੇ ਹਨ ਕਿ ਦਰਜਾਚਾਰ ਕਰਮਚਾਰੀ ਆਪਣੇ ਮੋਬਾਇਲ ਨੰਬਰ ਲਿਖ ਕੇ ਦੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਜਦੋਂ ਮਰੀਜ਼ ਆਏ ਤਾਂ ਉਨ੍ਹਾਂ ਨੂੰ ਫੋਨ ਕਰ ਕੇ ਬੁਲਾ ਲਿਆ ਜਾਵੇ ਕਿਉਂਕਿ ਉਨ੍ਹਾਂ ਨੇ ਟਰੌਮਾ ਵਾਰਡ ਦੇ ਨਾਲ ਐਮਰਜੈਂਸੀ ਡਿਊਟੀ ਦੇਣੀ ਹੁੰਦੀ ਹੈ। ਤਿੰਨ ਦਿਨਾਂ ਤੋਂ ਦਰਜਾਚਾਰ ਕਰਮਚਾਰੀ ਟਰੋਮਾ ਵਾਰਡ ਵਿਚ ਨਹੀਂ ਆ ਰਹੇ ਹਨ। ਉਨ੍ਹਾਂ ਨੂੰ ਦਿੱਤੇ ਗਏ ਨੰਬਰ 'ਤੇ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਹੋ ਰਿਹਾ।
ਮਰੀਜ਼ ਦੇ ਪਰਿਵਾਰ ਵਾਲੇ ਖ਼ੁਦ ਹੀ ਆਪਣੇ ਮਰੀਜ਼ਾਂ ਨੂੰ ਐਕਸਰੇ ਤੇ ਸੀ. ਟੀ. ਸਕੈਨ ਕਰਵਾਉਣ ਲਈ ਸਟਰੈਚਰ 'ਤੇ ਬਿਠਾ ਕੇ ਨਵੀਂ ਬਿਲਡਿੰਗ ਵਿਚ ਸਥਿਤ ਐਕਸਰੇ ਵਿਭਾਗ ਵਿਚ ਲੈ ਕੇ ਜਾਂਦੇ ਹਨ। ਸਟਾਫ ਦੀ ਹੈਲਪ ਵੀ ਦਰਜਾਚਾਰ ਕਰਮਚਾਰੀ ਕਰਦੇ ਸਨ ਅਤੇ ਮਰੀਜ਼ਾਂ ਨੂੰ ਸ਼ਿਫਟ ਕਰਨ ਦਾ ਕੰਮ ਵੀ ਇਨ੍ਹਾਂ ਦਾ ਹੀ ਹੁੰਦਾ ਸੀ। ਇਸ ਬਾਰੇ ਨਰਸਿੰਗ ਸੁਪਰਡੈਂਟ ਆਫਿਸ ਵਿਚ ਵਾਰ-ਵਾਰ ਕਹਿਣ ਦੇ ਬਾਵਜੂਦ ਟਰੌਮਾ ਵਾਰਡ ਵਿਚ ਪੱਕੇ ਤੌਰ 'ਤੇ ਕਿਸੇ ਦਰਜਾਚਾਰ ਕਰਮਚਾਰੀ ਦੀ ਡਿਊਟੀ ਨਹੀਂ ਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਟਰੌਮਾ ਵਾਰਡ ਵਿਚ ਸੜਕ ਹਾਦਸਿਆਂ, ਜ਼ਹਿਰੀਲੀਆਂ ਚੀਜ਼ਾਂ ਖਾਣ ਤੋਂ ਇਲਾਵਾ ਸੀਰੀਅਸ ਮਰੀਜ਼ਾਂ ਨੂੰ ਉਸ ਸਮੇਂ ਤੱਕ ਰੱਖਿਆ ਜਾਂਦਾ ਹੈ, ਜਦੋਂ ਤੱਕ ਮਰੀਜ਼ ਦੀ ਹਾਲਤ ਖਤਰੇ ਤੋਂ ਬਾਹਰ ਨਹੀਂ ਹੁੰਦੀ।
ਫਿਲੌਰ ਦੇ ਕੋਲ ਕਾਰ ਦੀ ਟੱਕਰ ਲੱਗਣ ਕਾਰਨ ਮੋਟਰਸਾਈਕਲ ਸਵਾਰ ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਵਰਿਆਣਾ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ 108 ਐਂਬੂਲੈਂਸ ਨੇ ਸਿਵਲ ਹਸਪਤਾਲ ਪਹੁੰਚਾਇਆ। ਐਮਰਜੈਂਸੀ ਵਾਰਡ ਤੋਂ ਭੁਪਿੰਦਰ ਸਿੰਘ ਨੂੰ ਟਰੌਮਾ ਵਾਰਡ ਸ਼ਿਫਟ ਕੀਤਾ ਗਿਆ। ਇਸ ਦੌਰਾਨ 108 ਦੇ ਸਟਾਫ ਨੇ ਆਪਣੇ ਸਟਰੈਚਰ 'ਤੇ ਉਸ ਨੂੰ ਟਰੋਮਾ ਵਾਰਡ ਸ਼ਿਫਟ ਕੀਤਾ।
ਭਰਾ ਨੂੰ ਖੁਦ ਸਟਰੈਚਰ 'ਤੇ ਪਾ ਕੇ ਲਿਜਾਣਾ ਪਿਆ ਐਕਸ-ਰੇ ਵਿਭਾਗ ਸੁਖਵਿੰਦਰ ਸਿੰਘ ਨੂੰ
ਡਾਕਟਰ ਨੇ ਇਲਾਜ ਸ਼ੁਰੂ ਕਰ ਕੇ ਐਕਸ-ਰੇ ਕਰਵਾਉਣ ਲਈ ਫਾਈਲ 'ਤੇ ਲਿਖਿਆ। ਸਟਾਫ ਨੇ ਭੁਪਿੰਦਰ ਦੇ ਭਰਾ ਨੂੰ ਨਵੀਂ ਬਿਲਡਿੰਗ ਸਥਿਤ ਐਕਸ-ਰੇ ਵਿਭਾਗ ਜਾਣ ਨੂੰ ਕਿਹਾ। ਦਰਜਾ ਚਾਰ ਕਰਮਚਾਰੀ ਨਾ ਹੋਣ ਕਾਰਨ ਸੁਖਵਿੰਦਰ ਸਿੰਘ ਆਪਣੇ ਜ਼ਖਮੀ ਭਰਾ ਭੁਪਿੰਦਰ ਸਿੰਘ ਨੂੰ ਸਟਰੈਚਰ 'ਤੇ ਪਾ ਕੇ ਖੁਦ ਧੱਕਾ ਲਗਾ ਕੇ ਟਰੋਮਾ ਵਾਰਡ ਤੋਂ ਐਕਸ-ਰੇ ਵਿਭਾਗ ਗਿਆ। ਹਾਲਾਂਕਿ ਜੋ ਸਟਰੈਚਰ ਭੁਪਿੰਦਰ ਨੂੰ ਦਿੱਤਾ ਗਿਆ, ਉਸ ਦੀ ਚਾਦਰ ਪਹਿਲਾਂ ਤੋਂ ਹੀ ਖੂਨ ਨਾਲ ਭਰੀ ਸੀ।
ਸੋਸ਼ਲ ਮੀਡੀਆ 'ਤੇ ਮਹਾਰਾਣੀ ਪ੍ਰਨੀਤ ਕੌਰ ਦੀ ਅਪਮਾਨਜਨਕ ਪੋਸਟ
NEXT STORY