ਲੁਧਿਆਣਾ (ਅਭਿਸ਼ੇਕ) : ਆਪਣੀਆਂ ਮੰਗਾਂ ਦੇ ਚੱਲਦਿਆਂ ਸ਼ਨੀਵਾਰ ਨੂੰ ਸ਼ਹਿਰ 'ਚ ਸਫਾਈ ਕਰਮਚਾਰੀਆਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਮੇਅਰ ਹਾਊਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਖੁਦ ਨੂੰ ਪੱਕਾ ਕਰਨ ਅਤੇ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਪੂਰੇ ਸੂਬੇ 'ਚ ਹੜਤਾਲ ਕਰਨਗੇ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗਾਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਰਾਸ਼ਟਰੀ ਵਾਲਮੀਕ ਧਰਮ ਸਮਾਜ ਦੇ ਪ੍ਰਧਾਨ ਅਰੁਣ ਭੱਟੀ ਦੀ ਦੇਖ-ਰੇਖ 'ਚ ਹੋਏ ਇਸ ਪ੍ਰਦਰਸ਼ਨ 'ਚ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦੀ ਮੰਗ ਰੱਖੀ ਗਈ ਹੈ।
ਪਤੀ-ਪਤਨੀ 'ਤੇ ਡਿੱਗਾ ਬਿਜਲੀ ਦਾ ਖੰਭਾ, ਰੀੜ੍ਹ ਦੀ ਹੱਡੀ ਤੇ ਪਸਲੀਆਂ ਟੁੱਟੀਆਂ
NEXT STORY