ਲੁਧਿਆਣਾ (ਹਿਤੇਸ਼) : ਨਗਰ ਨਿਗਮ ਮੁਲਾਜ਼ਮਾਂ ਨੂੰ ਹੁਣ ਡਿਜੀਟਲ ਹਾਜ਼ਰੀ ਲਗਾਉਣ ’ਤੇ ਹੀ ਤਨਖ਼ਾਹ ਮਿਲੇਗੀ। ਇਸ ਸਬੰਧੀ ਹੁਕਮ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਨਗਰ ਨਿਗਮ ਮੁਲਾਜ਼ਮਾਂ ਦੇ ਸਵੇਰੇ ਦੇਰ ਨਾਲ ਡਿਊਟੀ ’ਤੇ ਆਉਣ ਜਾਂ ਦਿਨ ਭਰ ਦਫ਼ਤਰ 'ਚ ਹਾਜ਼ਰ ਨਾ ਰਹਿਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਕੰਮ-ਕਾਜ ਲਈ ਨਗਰ ਨਿਗਮ ’ਚ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਲਈ ਫੇਸ ਰਿਕੋਗਨਾਈਜ਼ ਸਿਸਟਮ ਜ਼ਰੀਏ ਹਾਜ਼ਰੀ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕਮਿਸ਼ਨਰ ਵਲੋਂ ਇਸ ਸਿਸਟਮ ਨੂੰ ਲਾਗੂ ਕਰਨ ਲਈ ਜ਼ੋਨਲ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਅਤੇ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਮਾਰਚ ਦੀ ਸੈਲਰੀ ਡਿਜੀਟਲ ਹਾਜ਼ਰੀ ਸਿਸਟਮ ਦੀ ਰਿਪੋਰਟ ਦੇ ਆਧਾਰ ’ਤੇ ਹੀ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਪਾ ਸੈਂਟਰ ਅੰਦਰ ਮਸਾਜ ਦੀ ਆੜ 'ਚ ਗੰਦਾ ਕੰਮ, ਬੰਦ ਕਮਰੇ 'ਚ ਲੱਗਦੀ ਸੀ ਜਿਸਮ ਦੀ ਬੋਲੀ (ਤਸਵੀਰਾਂ)
ਸਬ-ਜ਼ੋਨ ਆਫਿਸ ’ਚ ਵੀ ਲਾਗੂ ਹੋਵੇਗਾ ਸਿਸਟਮ
ਮੌਜੂਦਾ ਸਮੇਂ ਦੌਰਾਨ ਡਿਜੀਟਲ ਹਾਜ਼ਰੀ ਦਾ ਸਿਸਟਮ ਸਿਰਫ ਚਾਰੇ ਜ਼ੋਨਾਂ ਦੇ ਮੁੱਖ ਦਫ਼ਤਰਾਂ ਵਿਚ ਹੀ ਚੱਲ ਰਿਹਾ ਸੀ, ਜਿਸ ਦੌਰਾਨ ਸਬ-ਜ਼ੋਨ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਮੌਜ ਲੱਗੀ ਹੋਈ ਸੀ। ਇਸ ਦੇ ਮੱਦੇਨਜ਼ਰ ਕਮਿਸ਼ਨਰ ਵਲੋਂ ਸਬ-ਜ਼ੋਨ ਦਫ਼ਤਰ ਵਿਚ ਵੀ ਫੇਸ ਰਿਕੋਗਨਾਈਜ਼ ਸਿਸਟਮ ਜ਼ਰੀਏ ਹਾਜ਼ਰੀ ਲਗਾਉਣ ਦਾ ਫ਼ੈਸਲਾ ਲਾਗੂ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਤੋੜੀਆਂ ਗਈਆਂ ਝੁੱਗੀਆਂ, ਕਈ ਸਾਲਾਂ ਤੋਂ ਰਹਿ ਰਹੇ ਪਰਿਵਾਰ ਹੋਏ ਬੇਘਰ (ਤਸਵੀਰਾਂ)
ਇਸ ਤਰ੍ਹਾਂ ਆਵੇਗੀ ਰਿਪੋਰਟ
ਫੇਸ ਰਿਕੋਗਨਾਈਜ਼ ਸਿਸਟਮ ਜ਼ਰੀਏ ਹਾਜ਼ਰੀ ਨਾ ਲਗਾਉਣ ਵਾਲੇ ਮੁਲਾਜ਼ਮਾਂ ਦੀ ਪੂਰੇ ਦਿਨ ਦੀ ਛੁੱਟੀ ਮਾਰਕ ਕੀਤੀ ਜਾਵੇਗੀ ਅਤੇ ਲੇਟ ਹਾਜ਼ਰੀ ਲਗਾਉਣ ’ਤੇ ਅੱਧੇ ਦਿਨ ਦੀ ਛੁੱਟੀ ਦੀ ਰਿਪੋਰਟ ਜਾਰੀ ਕੀਤੀ ਜਾਵੇਗੀ।
ਜ਼ੋਨਲ ਕਮਿਸ਼ਨਰ ਕਰਨਗੇ ਆਊਟ ਸੋਰਸਿੰਗ ਕੰਪਨੀ ਜ਼ਰੀਏ ਰੱਖੇ ਸਟਾਫ਼ ਦੀ ਵੈਰੀਫਿਕੇਸ਼ਨ
ਕਮਿਸ਼ਨਰ ਵੱਲੋਂ ਆਊਟ ਸੋਰਸਿੰਗ ਕੰਪਨੀ ਜ਼ਰੀਏ ਰੱਖੇ ਸਟਾਫ਼ ਦੀ ਹਾਜ਼ਰੀ ਲਗਾਉਣ ਦੀ ਆੜ ਵਿਚ ਹੋ ਰਹੇ ਫਰਜ਼ੀਵਾੜੇ ’ਤੇ ਰੋਕ ਲਗਾਉਣ ਲਈ ਫੁੱਲ ਪਰੂਫ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਆਊਟ ਸੋਰਸਿੰਗ ਕੰਪਨੀ ਜ਼ਰੀਏ ਰੱਖੇ ਸਟਾਫ਼ ਅਤੇ ਡਾਟਾ ਐਂਟਰੀ ਆਪਰੇਟਰਾਂ ਦੀ ਹਾਜ਼ਰੀ ਦੀ ਵੈਰੀਫਿਕੇਸ਼ਨ ਹੁਣ ਜ਼ੋਨਲ ਕਮਿਸ਼ਨਰਾਂ ਵੱਲੋਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਸੈਲਰੀ ਜਾਰੀ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੂਸੇਵਾਲਾ ਦੇ ਪਿੰਡ ਤੋਂ ਆਈ ਦੁਖਦਾਇਕ ਖ਼ਬਰ, ਕਰਜ਼ੇ ਤੋਂ ਪ੍ਰੇਸ਼ਾਨ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਕੀਤੀ ਖ਼ੁਦਕੁਸ਼ੀ
NEXT STORY