ਲੁਧਿਆਣਾ (ਰਾਜ) : ਫਿਰੋਜ਼ਪੁਰ ਰੋਡ ਸਥਿਤ ਇਕ ਮਾਲ ਦੇ ਅੰਦਰ ਚੱਲ ਰਹੇ ਸਪਾ ਸੈਂਟਰ ’ਤੇ ਪੁਲਸ ਨੇ ਛਾਪਾ ਮਾਰਿਆ। ਇਸ ਦੌਰਾਨ ਫੋਰੈਂਸਿਕ ਟੀਮ ਵੀ ਮੌਜੂਦ ਰਹੀ। ਏ. ਸੀ. ਪੀ. ਜਸਰੂਪ ਕੌਰ ਦੀ ਅਗਵਾਈ ’ਚ ਥਾਣਾ ਡਵੀਜ਼ਨ ਨੰਬਰ-8 ਦੇ ਐੱਸ. ਐੱਚ. ਓ. ਵਿਜੇ ਕੁਮਾਰ ਤੇ ਥਾਣਾ ਡਵੀਜ਼ਨ ਨੰਬਰ-5 ਦੇ ਐੱਸ. ਐੱਚ. ਓ. ਨੀਰਜ ਚੌਧਰੀ ਸਮੇਤ ਪੁਲਸ ਫੋਰਸ ਵੀ ਮੌਜੂਦ ਰਹੀ। ਪੁਲਸ ਨੇ ਕਈ ਕੁੜੀਆਂ ਨੂੰ ਹਿਰਾਸਤ ’ਚ ਲਿਆ ਹੈ, ਜਦੋਂਕਿ ਸਪਾ ਸੈਂਟਰ ਦਾ ਮਾਲਕ ਫ਼ਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਖੰਨਾ 'ਚ ਰਾਤ ਵੇਲੇ ਵੱਡੀ ਵਾਰਦਾਤ, ਮਜ਼ਦੂਰ ਦਾ ਕੀਤਾ ਬੇਰਹਿਮੀ ਨਾਲ ਕਤਲ

ਜਾਣਕਾਰੀ ਦਿੰਦਿਆਂ ਏ. ਸੀ. ਪੀ. (ਸਿਵਲ ਲਾਈਨ) ਜਸਰੂਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਮਾਲ ’ਚ ਚੱਲ ਰਹੇ ਸਪਾ ਸੈਂਟਰ ’ਚ ਮਸਾਜ ਦੀ ਆੜ 'ਚ ਗੰਦਾ ਕੰਮ ਚੱਲ ਰਿਹਾ ਹੈ ਅਤੇ ਬੰਦ ਕਮਰੇ 'ਚ ਜਿਸਮ ਦੀ ਬੋਲੀ ਲਾਈ ਜਾਂਦੀ ਹੈ। ਇਸ ਤੋਂ ਬਾਅਦ 2 ਥਾਣਿਆਂ ਦੀ ਪੁਲਸ-ਫੋਰਸ ਲੈ ਕੇ ਮੌਕੇ ’ਤੇ ਛਾਪਾ ਮਾਰਿਆ ਗਿਆ।
ਇਹ ਵੀ ਪੜ੍ਹੋ : ਵਿਰਾਸਤ-ਏ-ਖ਼ਾਲਸਾ ਜਾਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਹੁਣ ਇਹ ਰਹੇਗਾ ਖੋਲ੍ਹਣ ਦਾ ਸਮਾਂ

ਪੁਲਸ ਦਾ ਕਹਿਣਾ ਹੈ ਕਿ ਸੈਂਟਰ ’ਚ ਰੱਖੇ ਕਿਸੇ ਵੀ ਵਰਕਰ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਅਤੇ ਨਾ ਹੀ ਆਉਣ-ਜਾਣ ਵਾਲਿਆਂ ਦਾ ਕੋਈ ਪਛਾਣ ਪੱਤਰ ਲਿਆ ਜਾ ਰਿਹਾ ਹੈ। ਪੁਲਸ ਨੇ ਉੱਥੋਂ ਕਰੀਬ 10 ਕੁੜੀਆਂ ਅਤੇ ਇਕ ਮੁੰਡੇ ਨੂੰ ਹਿਰਾਸਤ ’ਚ ਲਿਆ ਹੈ। ਸਾਰਿਆਂ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ, ਜਿੱਥੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੰਮੇ ਸਮੇਂ ਬਾਅਦ ਸਾਹਮਣੇ ਆਏ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਨੂੰ ਲੈ ਕੇ ਦਿੱਤਾ ਵੱਡਾ ਬਿਆਨ
NEXT STORY