ਸੰਗਰੂਰ (ਰਵੀ) : ਸੰਗਰੂਰ ਪੁਲਸ ਵੱਲੋਂ ਇਕ ਅਪਰਾਧੀ ਦਾ ਐਨਕਾਊਂਟਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਪੁਲਸ ਵੱਲੋਂ ਗੋਵਿੰਦੀ, ਜਿਸ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ, ਉਸ ਦਾ ਐਨਕਾਊਂਟਰ ਕੀਤਾ ਗਿਆ।

ਪੁਲਸ ਮੁਤਾਬਿਕ ਜਦੋਂ ਇਹ ਜਾ ਰਿਹਾ ਸੀ ਤਾਂ ਪੁਲਸ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵੱਲੋਂ ਪੁਲਸ ਦੇ ਉੱਤੇ ਦੋ ਫਾਇਰ ਕੀਤੇ ਗਏ, ਜੋ ਕਿ ਪੁਲਸ ਦੀ ਗੱਡੀ ਉੱਤੇ ਲੱਗੇ। ਇਸ ਤੋਂ ਬਾਅਦ ਪੁਲਸ ਨੇ ਜਵਾਬੀ ਫਾਇਰਿੰਗ ਕੀਤੀ।

ਇਸ ਦੌਰਾਨ ਪੁਲਸ ਦੀ ਗੋਲੀ ਇਸ ਦੀ ਖੱਬੀ ਲੱਤੇ ਦੇ ਉੱਤੇ ਗੋਲੀ ਲੱਗੀ। ਕਾਰਵਾਈ ਮਗਰੋਂ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਇਸ ਖਿਲਾਫ ਹੁਣ ਤੱਕ ਕੁੱਲ 11 ਮਾਮਲੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ ਚੇਤਾਵਨੀ, 15 ਜ਼ਿਲ੍ਹਿਆਂ ਲਈ ਅਲਰਟ ਜਾਰੀ
NEXT STORY