ਅੰਮ੍ਰਿਤਸਰ (ਜ਼ਸ਼ਨ) – ਕੋਟ ਖਾਲਸਾ ਖੇਤਰ ਵਿੱਚ ਦੋ ਗੰਭੀਰ ਫਾਇਰਿੰਗ ਘਟਨਾਵਾਂ ਦੇ ਮੁੱਖ ਦੋਸ਼ੀ ਚੰਦਨ ਸ਼ਰਮਾ (30) ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਦੋਸ਼ੀ ਨੇ ਪੁਲਸ ਨੂੰ ਰੋਕਣ ਲਈ ਗੋਲੀਬਾਰੀ ਕੀਤੀ, ਜਿਸ ‘ਤੇ ਸੀਨੀਅਰ ਕਾਂਸਟੇਬਲ ਕਿੰਦਰਬੀਰ ਸਿੰਘ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਨੂੰ ਲੱਤ ਵਿੱਚ ਗੋਲੀ ਮਾਰੀ। ਦੋਸ਼ੀ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਉਸ ਕੋਲੋਂ ਤੁਰਕੀ ਵਿੱਚ ਬਣਿਆ ਇੱਕ ਪਾਬੰਦੀਸ਼ੁਦਾ 9mm ਜ਼ਿਗਾਨਾ ਪਿਸਤੌਲ ਵੀ ਬਰਾਮਦ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
ਜਾਣਕਾਰੀ ਮੁਤਾਬਕ ਚੰਦਨ ਸ਼ਰਮਾ, ਵਾਸੀ ਆਦਰਸ਼ ਨਗਰ, ਕੋਟ ਖਾਲਸਾ, ਖ਼ਿਲਾਫ਼ 13-12-2025 ਨੂੰ ਬਿਰਕਮ ਸ਼ਰਮਾ ਨੂੰ ਗੋਲੀ ਮਾਰਨ ਅਤੇ ਅਗਲੇ ਦਿਨ ਬਿੱਲੂ ਅਤੇ ਸੋਨੀਆ ਨੂੰ ਜ਼ਖਮੀ ਕਰਨ ਦੇ ਦੋ ਵੱਖ-ਵੱਖ ਮਾਮਲੇ ਇਸਲਾਮਾਬਾਦ ਥਾਣੇ ਵਿੱਚ ਦਰਜ ਕੀਤੇ ਗਏ ਸਨ। ਚੰਦਨ ਸ਼ਰਮਾ ਪਹਿਲਾਂ ਵੀ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਕਈ ਮਾਮਲਿਆਂ ਵਿੱਚ ਦਰਜ ਹੈ। ਇਸ ਸਫਲ ਕਾਰਵਾਈ ਵਿੱਚ ਡੀਸੀਪੀ ਰਵਿੰਦਰਪਾਲ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਰਹੇ ਹਨ।
ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਅਦਾਲਤ ਦਾ ਵੱਡਾ ਫ਼ੈਸਲਾ
ਹੁਣ ਪੰਜਾਬ ਦੇ ਇਸ ਇਲਾਕੇ 'ਚੋਂ ਮਿਲਿਆ ਗ੍ਰਨੇਡ! ਪੁਲਸ ਨੇ ਗ੍ਰਿਫ਼ਤਾਰ ਕੀਤਾ 'ਫ਼ੌਜੀ'
NEXT STORY