ਗੁਰਦਾਸਪੁਰ - ਭਾਵੇਂ ਪੰਜਾਬ ਸਰਕਾਰ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਕਈ ਦਾਅਵੇ ਕਰ ਰਹੀ ਹੈ ਪਰ ਇਹ ਦਾਅਵੇ ਉਸ ਸਮੇਂ ਸਾਰੇ ਠੁੱਸ ਲੱਗਦੇ ਹਨ, ਜਦੋਂ ਵੀ. ਆਈ. ਪੀ. ਪਾਰਕਿੰਗ ਲਿਖੀਆਂ ਹੋਈਆਂ ਕਾਰਾਂ ਨੂੰ ਸੜਕ ਵਿਚਕਾਰ ਹੀ ਖੜ੍ਹਾ ਕਰ ਕੇ ਕਈ ਘੰਟੇ ਇਹ ਕਾਰ ਸਵਾਰ ਆਪਣੇ ਕੰਮ ਕਰਦੇ ਰਹਿੰਦੇ ਹਨ। ਇਹ ਨਜ਼ਾਰਾ ਅੱਜ ਗੁਰਦਾਸਪੁਰ ਦੇ ਜੇਲ ਰੋਡ 'ਤੇ ਦੇਖਣ ਨੂੰ ਮਿਲਿਆ। ਜਦੋਂ ਇਕ ਵੀ. ਆਈ. ਪੀ. ਪਾਰਕਿੰਗ ਲਿਖੀ ਕਾਰ ਸਵਾਰ ਆਪਣੀ ਕਾਰ ਨੂੰ ਸੜਕ 'ਤੇ ਖੜ੍ਹੀ ਕਰ ਕੇ ਕਈ ਘੰਟੇ ਉਥੋਂ ਗਾਇਬ ਰਿਹਾ, ਜਿਸ ਕਾਰਨ ਇਥੇ ਕਈ ਘੰਟੇ ਜਾਮ ਲੱਗਾ ਰਿਹਾ।
ਦੂਜੇ ਪਾਸੇ ਜਦੋਂ ਇਸ ਕਾਰ ਸਵਾਰ ਨੂੰ ਜਾਮ ਵਿਚ ਫਸੇ ਲੋਕਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਈ ਘੰਟੇ ਤੱਕ ਨਹੀਂ ਮਿਲਿਆ, ਜਿਸ ਕਾਰਨ ਸੜਕ ਉਪਰ ਜਾਮ ਵਿਚ ਫਸ ਕੇ ਲੋਕ ਮੁਸ਼ਕਲਾਂ ਨੂੰ ਝੱਲਦੇ ਰਹੇ ਅਤੇ ਕਾਰ ਸਵਾਰ ਨੂੰ ਕੋਸਦੇ ਰਹੇ। ਇਥੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਦੇ ਭਾਵੇਂ ਲੱਖ ਦਾਅਵੇ ਪੇਸ਼ ਕਰ ਲਵੇ ਪਰ ਆਪਣੇ-ਆਪ ਨੂੰ ਵੀ. ਆਈ. ਪੀ. ਸਮਝਣ ਵਾਲੇ ਲੋਕ ਨਹੀਂ ਸੁਧਰਨਗੇ।
ਸਦਨ ਵਿਚ ਹੋਈ ਪੱਗ ਦੀ ਬੇਅਦਬੀ ਮਾਮਲੇ 'ਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਵੱਡਾ ਬਿਆਨ
NEXT STORY