ਜਲੰਧਰ (ਜ.ਬ.)– ਜਲੰਧਰ ਦੇ ਵੱਡਾ ਸਈਪੁਰ ਇਲਾਕੇ ’ਚੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੌਥੀ 'ਚ ਪੜ੍ਹਦੀ ਇਕ ਬੱਚੀ ਅਚਾਨਕ ਗਾਇਬ ਹੋ ਗਈ ਹੈ। ਕੰਮ 'ਤੇ ਗਏ ਬੱਚੀ ਦੇ ਮਾਪੇ ਜਦ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਏ ਤਾਂ 2 ਬੱਚੀਆਂ ਘਰ ਵਿਚ ਇਕ ਚਿੱਠੀ ਦੇਣ ਆਈਆਂ,ਜੋ ਕਿ ਘਰੋਂ ਗਾਇਬ ਹੋਈ ਬੱਚੀ ਨੇ ਲਿਖੀ ਸੀ।
ਬੱਚੀ ਦੇ ਪਿਤਾ ਨੇ ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਸ਼ਕਿਾਇਤ ਵਿਚ ਦੱਸਿਆ ਕਿ ਸਵੇਰੇ ਲੱਗਭਗ 8.30 ਵਜੇ ਉਹ ਘਰੋਂ ਨੌਕਰੀ ਲਈ ਚਲਾ ਗਿਆ ਸੀ। ਕੁਝ ਸਮੇਂ ਬਾਅਦ ਪਤਨੀ ਵੀ ਚਲੀ ਗਈ। ਪਰਿਵਾਰ ਵਿਚ ਕੁੱਲ 5 ਬੱਚੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਛੋਟੀ ਬੱਚੀ ਚੌਥੀ ਜਮਾਤ ਵਿਚ ਪੜ੍ਹਦੀ ਹੈ। ਪਿਤਾ ਨੇ ਦੱਸਿਆ ਕਿ ਦੁਪਹਿਰੇ 2 ਵਜੇ ਉਹ ਖਾਣਾ ਖਾਣ ਘਰ ਆਇਆ ਤਾਂ ਦੇਖਿਆ ਕਿ ਉਨ੍ਹਾਂ ਦੀ ਸਭ ਤੋਂ ਛੋਟੀ ਬੱਚੀ ਘਰ 'ਚ ਨਹੀਂ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ- ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ, ਜਾਣੋ ਫਰੀਦਕੋਟ ਤੋਂ ਕੌਣ ਉਤਰੇਗਾ ਮੈਦਾਨ 'ਚ
ਬੱਚੀ ਨੂੰ ਹਾਲੇ ਉਹ ਲੱਭ ਹੀ ਰਹੇ ਸਨ ਕਿ ਘਰ ਵਿਚ 2 ਛੋਟੀਆਂ ਬੱਚੀਆਂ ਆਈਆਂ, ਜਿਨ੍ਹਾਂ ਦੇ ਹੱਥ 'ਚ ਇਕ ਡੱਬਾ ਸੀ। ਜਿਉਂ ਹੀ ਉਨ੍ਹਾਂ ਡੱਬਾ ਖੋਲ੍ਹਿਆ ਤਾਂ ਉਸ ਵਿਚ ਇਕ ਚਿੱਠੀ ਮਿਲੀ, ਜੋ ਕਿ ਉਨ੍ਹਾਂ ਦੀ ਬੱਚੀ ਨੇ ਲਿਖੀ ਸੀ। ਬੱਚੀ ਨੇ ਲਿਖਿਆ ਕਿ ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ, ਪਰਿਵਾਰ ਵਾਲੇ ਉਸ ਦੀ ਟੈਨਸ਼ਨ ਨਾ ਲੈਣ। ਉਹ ਜਿਥੇ ਵੀ ਰਹੇਗੀ, ਖੁਸ਼ ਰਹੇਗੀ।
ਬੱਚੀ ਨੇ ਇਹ ਵੀ ਲਿਖਿਆ- '' ਮੈਂ ਤੁਹਾਡੀ ਦੋਵਾਂ (ਮਾਤਾ-ਪਿਤਾ) ਦੀ ਨਿੱਤ ਦੀ ਲੜਾਈ ਤੋਂ ਤੰਗ ਆ ਕੇ ਘਰੋਂ ਜਾ ਰਹੀ ਹਾਂ।'' ਹਾਲਾਂਕਿ ਬੱਚੀ ਦੇ ਪਿਤਾ ਨੇ ਪੁਲਸ ਅੱਗੇ ਪੇਸ਼ ਹੋ ਕੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਦੀ ਬੱਚੀ ਨੂੰ ਕੋਈ ਅਣਪਛਾਤਾ ਵਿਅਕਤੀ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਬੱਚੀ ਆਪਣੇ ਨਾਲ ਇਕ ਮੋਬਾਈਲ ਵੀ ਲੈ ਕੇ ਗਈ ਹੈ, ਜਿਸ ਦਾ ਨੰਬਰ ਪੁਲਸ ਨੂੰ ਦੇ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਵਰਗਲਾ ਕੇ ਆਪਣੇ ਨਾਲ ਲਿਜਾਣ ਦਾ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕ੍ਰਿਕਟ ਮੈਚ 'ਚ ਪਹੁੰਚੇ ਕੇਜਰੀਵਾਲ ਦੇ ਸਮਰਥਕ, ਪੀਲੀਆਂ ਟੀ-ਸ਼ਰਟਾਂ ਪਾ ਕੇ ਲਗਾਏ ''ਮੈਂ ਵੀ ਕੇਜਰੀਵਾਲ'' ਦੇ ਨਾਅਰੇ
ਏ.ਐੱਸ.ਆਈ. ਰਾਜਪਾਲ ਸਿੰਘ ਨੇ ਕਿਹਾ ਕਿ ਬੱਚੀ ਕੋਲ ਜਿਹੜਾ ਮੋਬਾਈਲ ਸੀ, ਉਹ ਫਿਲਹਾਲ ਬੰਦ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੱਚੀ ਦਾ ਹਾਲੇ ਕੋਈ ਸੁਰਾਗ ਨਹੀਂ ਲੱਗ ਸਕਿਆ ਪਰ ਜਲਦ ਮਾਮਲਾ ਟਰੇਸ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕ੍ਰਿਕਟ ਮੈਚ 'ਚ ਪਹੁੰਚੇ ਕੇਜਰੀਵਾਲ ਦੇ ਸਮਰਥਕ, ਪੀਲੀਆਂ ਟੀ-ਸ਼ਰਟਾਂ ਪਾ ਕੇ ਲਗਾਏ 'ਮੈਂ ਵੀ ਕੇਜਰੀਵਾਲ' ਦੇ ਨਾਅਰੇ
NEXT STORY