ਚੰਡੀਗੜ੍ਹ (ਵੈੱਬ ਡੈਸਕ) : ਪੰਜਾਬ 'ਚ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਬੜੇ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਸਾਰੇ ਸਿਆਸਤਦਾਨ ਆਪਣੇ ਪਰਿਵਾਰਾਂ ਨਾਲ ਵੋਟਾਂ ਪਾ ਕੇ ਆ ਰਹੇ ਹਨ। ਚੋਣਾਂ ਦੌਰਾਨ ਕਈਂ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖ਼ਰਾਬ ਹੋ ਗਈਆਂ, ਜਿਸ ਕਾਰਨ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਿੰਗ ਮਸ਼ੀਨਾਂ ਖ਼ਰਾਬ ਹੋ ਜਾਣ ਦੇ ਸਬੰਧ ’ਚ ਰਾਘਵ ਚੱਢਾ ਨੇ ਟਵਿੱਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ।
ਰਾਘਟ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਅਟਾਰੀ ਏਸੀ ਬੂਥ ਨੰ.3, ਅਟਾਰੀ ਏਸੀ ਬੂਥ ਨੰ.197, ਅਟਾਰੀ ਏਸੀ ਬੂਥ ਨੰ.103, ਫਗਵਾੜਾ ਏਸੀ ਬੂਥ ਨੰ.119, ਨਿਹਾਲ ਸਿੰਘਵਾਲਾ ਏਸੀ ਬੂਥ ਨੰ.13 ਇੱਥੇ ਈ.ਵੀ.ਐੱਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਰਾਘਵ ਚੱਢਾ ਵੱਲੋਂ ਟਵੀਟ ਕਰਕੇ ਉਕਤ ਵੋਟਿੰਗ ਮਸ਼ੀਨਾਂ ਨੂੰ ਤੁਰੰਤ ਚੈੱਕ ਕਰਨ ਦੀ ਅਪੀਲ ਕੀਤੀ ਤਾਂਕਿ ਵੋਟਾਂ ਸੁਚਾਰੂ ਢੰਗ ਨਾਲ ਪੈ ਸਕਣ।
ਰਾਘਟ ਨੇ ਕਿਹਾ ਕਿ ਗੁਰੂ ਹਰ ਸਹਾਏ ਏਸੀ-ਬੂਥ ਨੰਬਰ-32, ਸਨੌਰ ਏਸੀ-ਏਸੀ ਬੂਥ ਨੰ.209, ਸ਼ੁਤਰਾਣਾ ਏਸੀ ਬੂਥ ਨੰ.20 ਅਤੇ 16 ’ਚ ਮਸ਼ੀਨਾਂ ਖ਼ਰਾਬ ਹਨ। ਇਸ ਤੋਂ ਇਲਾਵਾ ਮਜੀਠਾ ਏਸੀ ਬੂਥ ਨੰ.208, ਅਟਾਰੀ ਏਸੀ ਬੂਥ ਨੰ.188, ਖਡੂਰ ਸਾਹਿਬ ਏਸੀ ਬੂਥ ਨੰ.19, ਤਰਨਤਾਰਨ ਏਸੀ ਬੂਥ ਨੰ.86, ਖੇਮ ਕਰਨ ਏਸੀ ਬੂਥ ਨੰ.5 ਖ਼ਰਾਬ ਹਨ।
ਇਸੇ ਤਰ੍ਹਾਂ ਸੰਗਰੂਰ ਦੇ 99 ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਵਾਰਡ ਨੰਬਰ ਇਕ ਦੇ ਬੂਥ ਨੰਬਰ 27 ਵਿਖੇ ਸਵੇਰ ਤੋਂ ਹੀ ਈਵੀਐਮ ਖ਼ਰਾਬ ਹੋਣ ਦੇ ਕਾਰਨ ਬੂਥ ਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਖੱਜਲ ਖੁਆਰ ਹੁੰਦੇ ਦਿਖਾਈ ਦਿੱਤੇ।
ਉੜਮੁੜ-ਟਾਂਡਾ 'ਚ ਇਹ ਉਮੀਦਵਾਰ ਆਪਣੇ ਆਪ ਨੂੰ ਨਹੀਂ ਪਾ ਸਕਣਗੇ ਵੋਟ
NEXT STORY