ਮੋਹਾਲੀ (ਨਿਆਮੀਆਂ) : ਮੋਹਾਲੀ ਤੋਂ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਆਪਣੇ ਹੀ ਵਾਰਡ 'ਚੋਂ ਕਾਂਗਰਸੀ ਉਮੀਦਵਾਰ ਕੋਲੋਂ ਹਾਰ ਗਏ ਹਨ। ਦੱਸ ਦੇਈਏ ਕਿ ਵਾਰਡ ਨੰਬਰ-42 'ਚ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਅਮਰੀਕ ਸਿੰਘ ਸੋਹਲ ਨਾਲ ਸੀ।
ਇਹ ਵੀ ਪੜ੍ਹੋ : ਸਥਾਨਕ ਚੋਣਾਂ : 'ਮੋਹਾਲੀ' 'ਚ ਵੋਟਾਂ ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਜਿੱਤਿਆ
ਅੱਜ ਸਾਹਮਣੇ ਆਏ ਚੋਣ ਨਤੀਜਿਆਂ ਦੌਰਾਨ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਸੋਹਲ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਆਪਣੇ ਹੀ ਵਾਰਡ 'ਚੋਂ ਹਰਾ ਦਿੱਤਾ। ਸਾਬਕਾ ਮੇਅਰ 267 ਵੋਟਾਂ ਨਾਲ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਕੋਲੋਂ ਹਾਰ ਗਏ ਹਨ।
ਇਹ ਵੀ ਪੜ੍ਹੋ : ਚੋਣ ਨਤੀਜੇ : ਮੋਹਾਲੀ 'ਚ 'ਕਾਂਗਰਸ' ਦਾ ਦਬਦਬਾ, ਮੰਤਰੀ ਬਲਬੀਰ ਸਿੱਧੂ ਦਾ ਭਰਾ ਜੀਤੀ ਵੀ ਜਿੱਤਿਆ
ਇਹ ਵੀ ਦੱਸਣਯੋਗ ਹੈ ਕਿ ਮੋਹਾਲੀ 'ਚ ਸਾਹਮਣੇ ਆ ਰਹੇ ਚੋਣ ਨਤੀਜਿਆਂ ਮੁਤਾਬਕ ਹੁਣ ਤੱਕ ਕਾਂਗਰਸ ਦਾ ਦਬਦਬਾ ਦਿਖਾਈ ਦੇ ਰਿਹਾ ਹੈ।
ਚੋਣ ਨਤੀਜੇ : ਮੋਹਾਲੀ 'ਚ 'ਕਾਂਗਰਸ' ਦਾ ਦਬਦਬਾ, ਮੰਤਰੀ ਬਲਬੀਰ ਸਿੱਧੂ ਦਾ ਭਰਾ ਜੀਤੀ ਵੀ ਜਿੱਤਿਆ
NEXT STORY