ਫਿਰੋਜ਼ਪੁਰ- ਪੰਜਾਬ ਦੇ ਸਾਰੇ ਪਿੰਡਾਂ 'ਚ ਸਰਪੰਚੀ ਦੀਆਂ ਚੋਣਾਂ ਕਾਰਨ ਸਿਆਸੀ ਮਾਹੌਲ ਮਘਿਆ ਪਿਆ ਹੈ। ਇਸ ਦੌਰਾਨ ਕਈ ਪਿੰਡਾਂ 'ਚ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਜਾ ਰਹੀ ਹੈ, ਜਦਕਿ ਕਈ ਪਿੰਡਾਂ ਦੇ ਲੋਕ ਚੋਣਾਂ ਰਾਹੀਂ ਆਪਣੀ ਪੰਚਾਇਤ ਚੁਣਨਾ ਚਾਹੁੰਦੇ ਹਨ। ਇਸੇ ਦਰਮਿਆਨ ਫਿਰੋਜ਼ਪੁਰ ਸ਼ਹਿਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਰਪੰਚ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਆਏ ਸਾਬਕਾ ਸਰਪੰਚ ਨੇ ਬੀ.ਡੀ.ਓ. ਦਫ਼ਤਰ 'ਚ ਫਾਇਰਿੰਗ ਕਰ ਦਿੱਤੀ। ਇਹੀ ਨਹੀਂ, ਉਸ ਨੇ ਇਕ ਵਿਅਕਤੀ ਦਾ ਬੈਗ ਵੀ ਖੋਹ ਲਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਮੋਹਰੇਵਾਲਾ ਤੋਂ ਆਪਣੇ ਪੁੱਤ ਦੀ ਨਾਮਜ਼ਦਗੀ ਭਰਨ ਆਏ ਸਨ। ਇਸ ਦੌਰਾਨ ਉਨ੍ਹਾਂ ਦੇ ਪਿੰਡ ਦੇ ਸਾਬਕਾ ਸਰਪੰਚ ਨੇ ਉਨ੍ਹਾਂ ਨੂੰ ਡਰਾਉਂਦੇ ਹੋਏ ਫਾਇਰ ਕਰ ਦਿੱਤੇ ਤੇ ਸੈਕਟਰੀ ਦਾ ਬੈਗ ਖੋਹ ਲਿਆ। ਫਾਇਰ ਕਰਨ ਮਗਰੋਂ ਉਹ ਫਟਾਫਟ ਗੱਡੀ 'ਚ ਬੈਠ ਕੇ ਫਰਾਰ ਹੋ ਗਿਆ। ਉਕਤ ਵਿਅਕਤੀ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ, ਇਸ ਤਰ੍ਹਾਂ ਤਾਂ ਉਹ ਆਪਣੇ ਪਿੰਡ 'ਚ ਵੀ ਸੁਰੱਖਿਅਤ ਨਹੀਂ ਹਨ, ਤੇ ਇਸ ਡਰ ਦੇ ਮਾਹੌਲ 'ਚ ਤਾਂ ਕੋਈ ਚੋਣਾਂ 'ਚ ਖੜ੍ਹਾ ਵੀ ਨਹੀਂ ਹੋ ਸਕਦਾ।
ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਬਾਕੀ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਮਗਰੋਂ ਲੋਕਾਂ ਦੇ ਮਨਾਂ 'ਚ ਇਹ ਸਵਾਲ ਵੀ ਉੱਠਣ ਲੱਗੇ ਹਨ ਕਿ ਸਰਕਾਰ ਵੱਲੋਂ ਅਸਲਾ ਜਮ੍ਹਾ ਕਰਵਾਉਣ ਦੇ ਹੁਕਮਾਂ ਦੇ ਬਾਵਜੂਦ ਇਹ ਲੋਕ ਹਥਿਆਰ ਕਿਵੇਂ ਚੁੱਕੀ ਫਿਰਦੇ ਹਨ।
ਇਹ ਵੀ ਪੜ੍ਹੋ- Elante Mall 'ਚ ਵਾਪਰਿਆ ਵੱਡਾ ਹਾਦਸਾ ; B'Day ਮਨਾਉਣ ਆਈ ਮਸ਼ਹੂਰ ਅਦਾਕਾਰਾ ਹੋ ਗਈ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਤੇ ਅਮਨਦੀਪ ਜੈਂਤੀਪੁਰ ਪਹੁੰਚੇ ਬਟਾਲਾ ਹਸਪਤਾਲ, ਜ਼ਖ਼ਮੀਆਂ ਦਾ ਪੁੱਛਿਆ ਹਾਲ
NEXT STORY