ਮੋਹਾਲੀ (ਜੱਸੀ) : ਯੂ. ਕੇ. ਦਾ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ ਸਾਬਕਾ ਫ਼ੌਜੀ ਨਾਲ 4.16 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ’ਚ ਪੁਲਸ ਨੇ ਇਮੀਗ੍ਰੇਸ਼ਨ ਕੰਪਨੀ ਮਾਲਕ, ਮੁਲਾਜ਼ਮਾਂ ਤੇ ਦੋ ਅਣਪਛਾਤਿਆਂ ਸਮੇਤ 8 ਮੁਲਜ਼ਮਾਂ ’ਤੇ ਪਰਚਾ ਦਰਜ ਕਰ ਲਿਆ। ਦੱਸਣਯੋਗ ਹੈ ਕਿ ਫੇਜ਼-3ਏ ਸਥਿਤ ਇਮੀਗ੍ਰੇਸ਼ਨ ਕੰਪਨੀ ਮਾਲਕ ਤੇ ਹੋਰ ਸਾਥੀ ਖ਼ਿਲਾਫ਼ ਸਟੇਟ ਕ੍ਰਾਈਮ ਸੈੱਲ ’ਚ ਪਿਛਲੇ ਸਾਲ ਕੇਸ ਦਰਜ ਕੀਤਾ ਗਿਆ ਸੀ। ਇਸ ’ਚ ਦੋਸ਼ ਸੀ ਕਿ ਕੰਪਨੀ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਬੰਧਕ ਬਣਾ ਕੇ ਉਨ੍ਹਾਂ ਤੋਂ ਜ਼ਬਰਦਸਤੀ ਸਾਈਬਰ ਕ੍ਰਾਈਮ ਕਰਵਾਇਆ ਗਿਆ।
ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਸ਼ਿਕਾਇਤਕਰਤਾ ਸੁਖਵੀਰ ਸਿੰਘ ਮੁਤਾਬਕ ਇਮੀਗ੍ਰੇਸ਼ਨ ਕੰਪਨੀ ਮਾਲਕ ਉਸ ਨੂੰ ਪਰਿਵਾਰ ਸਮੇਤ ਯੂ. ਕੇ. ਭੇਜਣ ਤੇ ਵਰਕ ਪਰਮਿਟ ਦਿਵਾਉਣ ਦਾ ਭਰੋਸਾ ਦਿੱਤਾ ਸੀ। ਦੋਸ਼ ਹੈ ਕਿ ਮਈ ਤੋਂ ਅਕਤੂਬਰ 2025 ਵਿਚਾਲੇ ਵੱਖ-ਵੱਖ ਕਿਸ਼ਤਾਂ ’ਚ ਉਸ ਤੋਂ ਕੁੱਲ 4 ਲੱਖ 16 ਹਜ਼ਾਰ ਰੁਪਏ ਲੈ ਲਏ ਗਏ। ਇਸ ਦੇ ਬਾਵਜੂਦ ਨਾ ਤਾਂ ਵਰਕ ਪਰਮਿਟ ਦਿਵਾਇਆ ਤੇ ਨਾ ਰਕਮ ਵਾਪਸ ਕੀਤੀ ਗਈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਉਸ ਨੂੰ ਲਗਾਤਾਰ ਬਹਾਨੇ ਬਣਾ ਕੇ ਟਾਲਮਟੋਲ ਕੀਤੀ ਜਾਂਦੀ ਰਹੀ। ਜਦੋਂ ਰਕਮ ਵਾਪਸ ਮੰਗੀ ਤਾਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ।
ਕਹਿਰ ਓ ਰੱਬਾ ! ਦੋ ਦਿਨਾਂ 'ਚ ਇਕੋ ਪਰਿਵਾਰ ਦੇ ਦੋ ਜਵਾਕਾਂ ਦੀ ਮੌਤ
NEXT STORY