ਚੰਡੀਗੜ੍ਹ (ਪਾਲ) : ਜੇਕਰ ਸਭ ਕੁੱਝ ਯੋਜਨਾ ਮੁਤਾਬਕ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਪੀ. ਜੀ. ਆਈ. ਦੀ ਸੁਰੱਖਿਆ ਸਾਬਕਾ ਫ਼ੌਜੀ ਅਧਿਕਾਰੀ ਕਰਨਗੇ। ਪੀ. ਜੀ. ਆਈ. ਜਲਦ ਹੀ 300 ਸਾਬਕਾ ਫ਼ੌਜੀ ਅਫ਼ਸਰਾਂ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਿਛਲੇ ਮਹੀਨੇ ਹੋਈ ਡਾਕਟਰਾਂ ਦੀ ਹੜਤਾਲ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਸੰਸਥਾ ਸਟਾਫ਼ ਦੇ ਨਾਲ-ਨਾਲ ਵਾਧੂ 300 ਸਾਬਕਾ ਫ਼ੌਜੀ ਅਫ਼ਸਰਾਂ ਨੂੰ ਹਾਇਰ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਦੇ ਅਲਰਟ ਨਾਲ ਲੋਕਾਂ ਲਈ ਜਾਰੀ ਹੋਈ Advisory, ਜ਼ਰਾ ਰਹੋ ਬਚ ਕੇ
ਪੀ. ਜੀ. ਆਈ. ਪ੍ਰਸ਼ਾਸਨ ਅਨੁਸਾਰ ਯੋਜਨਾ 300 ਅਫ਼ਸਰਾਂ ਲਈ ਹੈ, ਪਰ ਇਸ ਮਹੀਨੇ ਹੋਣ ਵਾਲੀ ਸਟੈਂਡਿੰਗ ਫਾਇਨੈਂਸ ਕਮੇਟੀ (ਐੱਸ.ਐੱਫ.ਸੀ.) ਦੇ ਏਜੰਡੇ ’ਚ ਸ਼ਾਮਲ ਕੀਤਾ ਗਿਆ ਹੈ ਕਿ ਕਿਸੇ ਵੀ ਨਵੀਂ ਭਰਤੀ ’ਤੇ ਉਸ ਦਾ ਵਿੱਤੀ ਬੋਝ ਕਿੰਨਾ ਪਵੇਗਾ, ਇਸ ਤੋਂ ਬਾਅਦ ਹੀ ਉਸ ਨੂੰ ਮਨਜ਼ੂਰੀ ਮਿਲਦੀ ਹੈ। ਅਜਿਹੇ ’ਚ ਹਾਲੇ 150 ਅਫ਼ਸਰਾਂ ਦੀਆਂ ਅਸਾਮੀਆਂ ਸ਼ਾਮਲ ਕੀਤੀਆਂ ਗਈਆਂ ਹਨ। ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਉਹ ਨਹੀਂ ਚਾਹੁੰਦੇ ਕਿ ਇਹ ਅਸਾਮੀਆਂ ਨੂੰ ਘੱਟ ਕੀਤਾ ਜਾਵੇ। ਇਸੇ ਨੂੰ ਧਿਆਨ ’ਚ ਰੱਖਦਿਆਂ ਫਿਲਹਾਲ 150 ਅਸਾਮੀਆਂ ਨੂੰ ਏਜੰਡੇ ’ਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੀ ਮੀਟਿੰਗ ’ਚ ਡਾਕਟਰਾਂ ਦੀ ਸੁਰੱਖਿਆ ਦਾ ਮੁੱਦਾ ਅਹਿਮ ਹੋਵੇਗਾ, ਖ਼ਾਸ ਕਰ ਕੇ ਪਿਛਲੇ ਦਿਨਾਂ ’ਚ ਹੋਈ ਹੜਤਾਲ ਤੋਂ ਬਾਅਦ ਸੰਸਥਾ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਓ ਹੋ ਜਾਓ Alert, ਸੂਬੇ 'ਚ ਭਾਰੀ ਮੀਂਹ ਦੀ ਚਿਤਾਵਨੀ (ਵੀਡੀਓ)
ਰੈਗੂਲਰ ਸਟਾਫ਼ ਨੂੰ 25 ਫ਼ੀਸਦੀ ਹੋਰ ਵਧਾਇਆ ਜਾਵੇਗਾ
ਇਸ ਵੇਲੇ ਸੰਸਥਾ ’ਚ 700 ਸੁਰੱਖਿਆ ਕਰਮਚਾਰੀ ਠੇਕੇ ’ਤੇ ਹਨ, ਜਿਨ੍ਹਾਂ ’ਚੋਂ 500 ਸੈਕਸ਼ਨ ਕੰਟ੍ਰੈਕਟ ਪੋਸਟਾਂ ਹਨ, ਜਦੋਂ ਕਿ 553 ਰਿਲੀਵਰ ਪੋਸਟਾਂ ਹਨ। 120 ਰੈਗੂਲਰ ਅਸਾਮੀਆਂ ਹਨ। ਸੁਰੱਖਿਆ ਵਧਾਉਣ ਲਈ ਪੀ. ਜੀ. ਆਈ. ਆਪਣੇ ਪੱਧਰ ’ਤੇ ਵੀ ਕਈ ਕਦਮ ਚੁੱਕ ਰਿਹਾ ਹੈ। ਰੈਗੂਲਰ ਸਟਾਫ਼ ਨੂੰ 25 ਫ਼ੀਸਦੀ ਹੋਰ ਵਧਾਉਣ ਲਈ ਕਿਹਾ ਗਿਆ ਹੈ। ਜਿਸ ’ਚ 300 ਦੇ ਕਰੀਬ ਅਸਾਮੀਆਂ ਵਧਾਉਣ ਦੀ ਗੱਲ ਕਹੀ ਗਈ ਹੈ। ਇਨ੍ਹਾਂ ਅਸਾਮੀਆਂ ਨੂੰ ਸਟੈਂਡਿੰਗ ਫਾਇਨੈਂਸ ਕਮੇਟੀ ਦੇ ਏਜੰਡੇ ’ਚ ਸ਼ਾਮਲ ਕੀਤਾ ਗਿਆ ਹੈ। ਸਿਕਿਓਰਿਟੀ ਸਟਾਫ ਦੇ ਨਾਲ-ਨਾਲ ਕੈਂਪਸ ’ਚ 300 ਨਵੇਂ ਕੈਮਰੇ ਆਰਡਰ ਕੀਤੇ ਗਏ ਹਨ, ਜੋ ਕਿ ਲਗਭਗ 3 ਕਰੋੜ ਰੁਪਏ ਦੇ ਬਜਟ ਨਾਲ ਲਾਏ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲੋਕਾਂ ਲਈ ਫਰਿਸ਼ਤਾ ਬਣੀ ਸੜਕ ਸੁਰੱਖਿਆ ਫੋਰਸ, ਬਚ ਰਹੀਆਂ ਕਈ ਕੀਮਤੀ ਜਾਨਾਂ
NEXT STORY