ਲੁਧਿਆਣਾ (ਵਿੱਕੀ) : ਸਿੱਖਿਆ ਮਹਿਕਮੇ ਵੱਲੋਂ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਪੜ੍ਹਾਈ ਪ੍ਰਤੀ ਸੰਜੀਦਾ ਰੱਖਣ ਲਈ 6ਵੀਂ ਤੋਂ 10ਵੀਂ ਕਲਾਸ ਦੀ ਜੁਲਾਈ ਪ੍ਰੀਖਿਆ ਦੀ ਐਡਵਾਂਸ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਸਿੱਖਿਆ ਮਹਿਕਮੇ ਵੱਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ 6ਵੀਂ ਤੋਂ 10ਵੀਂ ਕਲਾਸ ਦੀ ਪ੍ਰੀਖਿਆ ਦਾ ਸਿਲੇਬਸ ਬਾਏ ਮੰਥਲੀ ਡਿਸਟ੍ਰੀਬਿਊਸ਼ਨ ਮੁਤਾਬਕ ਅਪ੍ਰੈਲ-ਮਈ 2021 ਦਾ ਹੋਵੇਗਾ। 6ਵੀਂ ਤੋਂ 10ਵੀਂ ਕਲਾਸ ਦਾ ਪੇਪਰ ਆਨਲਾਈਨ ਹੋਵੇਗਾ। ਇਨ੍ਹਾਂ ਸਵਾਲਾਂ ਦੇ ਕੁਲ ਅੰਕ ਸਾਲਾਨਾ ਪੇਪਰ ਦੇ ਕੁਲ ਅੰਕਾਂ ਦਾ 50 ਫੀਸਦੀ ਹੋਣਗੇ। ਪੇਪਰ ਵਾਲੇ ਦਿਨ ਅਸਾਈਨਮੈਂਟ ਨਹੀਂ ਭੇਜੀ ਜਾਵੇਗੀ ਤਾਂਕਿ ਵਿਦਿਆਰਥੀ ਪੇਪਰ ਦੀ ਤਿਆਰੀ ਕਰ ਸਕਣ। ਕੋਈ ਵੀ ਬਾਏ ਮੰਤਲੀ ਐਗਜ਼ਾਮ ਵੱਖਰਾ ਨਹੀਂ ਲਿਆ ਜਾਵੇਗਾ। ਇਸ ਪ੍ਰੀਖਿਆ ਦੇ ਆਧਾਰ ’ਤੇ ਹੀ ਸੀ. ਸੀ. ਈ./ਆਈ. ਐੱਨ. ਏ. ਲਈ ਰਿਕਾਰਡ ਕੀਤਾ ਜਾਵੇਗਾ। ਫਿਜ਼ੀਕਲ ਐਜੂਕੇਸ਼ਨ ਐਂਡ ਡ੍ਰਾਇੰਗ ਦਾ ਪ੍ਰਸ਼ਨ ਪੱਤਰ ਸਕੂਲ ਮੁਖੀ ਵੱਲੋਂ ਤਿਆਰ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਹਾਲ ਦੀ ਘੜੀ ਤਾਂ ਸਰਕਾਰੀ ਸਕੂਲਾਂ ’ਚ ਜੂਨ ਦੇ ਤੀਜੇ ਹਫਤੇ ਤੱਕ ਛੁੱਟੀਆਂ ਚੱਲ ਰਹੀਆਂ ਹਨ। ਇਸ ਤੋਂ ਬਾਅਦ ਸਕੂਲ ਖੁੱਲ੍ਹਣ ਤੋਂ ਕੁਝ ਦਿਨ ਬਾਅਦ ਹੀ ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋਣਗੇ।
ਇਹ ਵੀ ਪੜ੍ਹੋ : ਅਧਿਆਪਕਾਂ ’ਤੇ ਹੋਏ ਲਾਠੀਚਾਰਜ ’ਤੇ ਬੋਲੇ ਮਨਪ੍ਰੀਤ ਇਯਾਲੀ, ਕਿਹਾ, ਕਾਂਗਰਸ ਨੇ ਲੋਕਤੰਤਰ ਦਾ ਜਨਾਜ਼ਾ ਕੱਢਿਆ
ਡੇਟ ਸ਼ੀਟ
5 ਜੁਲਾਈ : ਕਲਾਸ 6ਵੀਂ ਅੰਗਰੇਜ਼ੀ, 7ਵੀਂ ਪੰਜਾਬੀ, 8ਵੀਂ ਗਣਿਤ, 9ਵੀਂ ਹਿੰਦੀ, 10ਵੀਂ ਸਾਇੰਸ
6 ਜੁਲਾਈ : ਕਲਾਸ 6ਵੀਂ ਗਣਿਤ, 7ਵੀਂ ਕੰਪਿਊਟਰ ਸਾਇੰਸ, 8ਵੀਂ ਹਿੰਦੀ, 9ਵੀਂ ਪੰਜਾਬੀ ਏ, 10ਵੀਂ ਅੰਗਰੇਜ਼ੀ
7 ਜੁਲਾਈ : ਕਲਾਸ 6ਵੀਂ ਸਮਾਜਿਕ ਸਿੱਖਿਆ, 7ਵੀਂ ਕੰਪਿਊਟਰ ਸਾਇੰਸ, 8ਵੀਂ ਪੰਜਾਬੀ, 9ਵੀਂ ਗਣਿਤ, 10ਵੀਂ ਹਿੰਦੀ
8 ਜੁਲਾਈ : ਕਲਾਸ 6ਵੀਂ ਪੰਜਾਬੀ, 7ਵੀਂ ਅੰਗਰੇਜ਼ੀ, 8ਵੀਂ ਸਵਾਗਤ ਜ਼ਿੰਦਗੀ, 9ਵੀਂ ਕੰਪਿਊਟਰ ਸਾਇੰਸ, 10ਵੀਂ ਸਵਾਗਤ ਜ਼ਿੰਦਗੀ
9 ਜੁਲਾਈ : ਕਲਾਸ 6ਵੀਂ ਕਲਾਸ ਸਮਾਜਿਕ ਸਿੱਖਿਆ, 7ਵੀਂ ਡਰਾਇੰਗ, 8ਵੀਂ ਸਮਾਜਿਕ ਸਿੱਖਿਆ, 9ਵੀਂ ਸਰੀਰਕ ਸਿੱਖਿਆ/ਡਰਾਇੰਗ/ਐੱਨ. ਐੱਸ. ਕਿਊ. ਐੱਫ., 10ਵੀਂ ਪੰਜਾਬੀ,
12 ਜੁਲਾਈ : 6ਵੀਂ ਕਲਾਸ ਸਾਇੰਸ, 7ਵੀਂ ਹਿੰਦੀ, 8ਵੀਂ ਸਰੀਰਕ ਸਿੱਖਿਆ, 9ਵੀਂ ਸਮਾਜਿਕ ਸਿੱਖਿਆ, 10ਵੀਂ ਗਣਿਤ
13 ਜੁਲਾਈ : ਕਲਾਸ 6ਵੀਂ ਹਿੰਦੀ, 7ਵੀਂ ਸਮਾਜਿਕ ਸਿੱਖਿਆ, 8ਵੀਂ ਅੰਗਰੇਜ਼ੀ, 9ਵੀਂ ਸਾਇੰਸ, 10ਵੀਂ ਪੰਜਾਬੀ ਬੀ
14 ਜੁਲਾਈ : ਕਲਾਸ 6ਵੀਂ ਕੰਪਿਊਟਰ ਸਾਇੰਸ, 7ਵੀਂ ਗਣਿਤ, 8ਵੀਂ ਕੰਪਿਊਟਰ ਸਾਇੰਸ, 9ਵੀਂ ਅੰਗਰੇਜ਼ੀ, 10ਵੀਂ ਸਰੀਰਕ ਸਿੱਖਿਆ/ਡਰਾਇੰਗ/ਐੱਨ. ਐੱਸ. ਕਿਊ. ਐੱਫ.
15 ਜੁਲਾਈ : ਕਲਾਸ 6ਵੀਂ ਸਵਾਗਤ ਜ਼ਿੰਦਗੀ, 7ਵੀਂ ਸਰੀਰਕ ਸਿੱਖਿਆ, 8ਵੀਂ ਸਾਇੰਸ, 9ਵੀਂ ਪੰਜਾਬੀ ਬੀ, 10ਵੀਂ ਸਮਾਜਿਕ ਸਿੱਖਿਆ
16 ਜੁਲਾਈ : ਕਲਾਸ 6ਵੀਂ ਡਰਾਇੰਗ, 7ਵੀਂ ਸਵਾਗਤ ਜ਼ਿੰਦਗੀ, 8ਵੀਂ ਡਰਾਇੰਗ, 9ਵੀਂ ਸਵਾਗਤ ਜ਼ਿੰਦਗੀ, 10ਵੀਂ ਕੰਪਿਊਟਰ ਸਾਇੰਸ
ਇਹ ਵੀ ਪੜ੍ਹੋ : ਜ਼ਿਆਦਾ ਵਿਦਿਆਰਥੀ ਦਾਖਲ ਕਰਨ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਧਾਇਆ ਜੁਰਮਾਨਾ, ਨੋਟਿਸ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਪੂਰਥਲਾ ਕੇਂਦਰੀ ਜੇਲ੍ਹ ’ਚੋਂ 11 ਮੋਬਾਇਲ ਫੋਨ ਤੇ 11 ਸਿਮ ਕਾਰਡ
NEXT STORY