ਜਲੰਧਰ, (ਪਾਹਵਾ)- ਐਕਸਾਈਜ਼ ਵਿਭਾਗ ਜ਼ਿਲਾ-1 ਦੀ ਟੀਮ ਨੇ ਅੱਜ ਫਿਲੌਰ ਸਰਕਲ ਦੇ ਤਹਿਤ ਸਤਲੁਜ ਦਰਿਆ ਦੇ ਕੰਢੇ ਵੱਡੇ ਪੱਧਰ 'ਤੇ ਮੁਹਿੰਮ ਚਲਾਈ। ਮੁਹਿੰਮ ਦੀ ਅਗਵਾਈ ਈ. ਟੀ. ਓ. ਨਵਜੋਤ ਭਾਰਤੀ ਨੇ ਕੀਤੀ। ਇੰਸਪੈਕਟਰ ਅਮਰੀਕ ਸਿੰਘ ਅਤੇ ਪੁਲਸ ਟੀਮ ਨੇ ਮਿਉਂਵਾਲ ਅਤੇ ਉਸਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਜਿਥੋਂ ਸਤਲੁਜ ਦਰਿਆ ਨਿਕਲਦਾ ਹੈ, ਵਿਚ ਵੱਡੇ ਪੱਧਰ 'ਤੇ ਜਾਂਚ ਕੀਤੀ। ਜਾਂਚ ਦੌਰਾਨ ਟੀਮ ਨੂੰ ਭਾਰੀ ਸਫਲਤਾ ਮਿਲੀ। ਵਿਭਾਗ ਦੀ ਟੀਮ ਨੇ ਦੇਸੀ ਸ਼ਰਾਬ ਅਤੇ ਲਾਹਨ ਤਿਆਰ ਕਰਨ ਲਈ ਲਗਾਈਆਂ ਗਈਆਂ ਭੱਠੀਆਂ ਜ਼ਬਤ ਕੀਤੀਆਂ।
ਮੌਕੇ 'ਤੇ ਸ਼ਰਾਬ ਤਿਆਰ ਕਰਨ ਦਾ ਕੰਮ ਚੱਲ ਰਿਹਾ ਸੀ ਪਰ ਵਿਭਾਗ ਦੀ ਟੀਮ ਨੂੰ ਦੇਖ ਕੇ ਸ਼ਰਾਬ ਸਮੱਗਲਰ ਫਰਾਰ ਹੋ ਗਏ। ਮੌਕੇ ਤੋਂ ਵਿਭਾਗ ਨੇ 3 ਸ਼ਰਾਬ ਬਣਾਉਣ ਦੀਆਂ ਭੱਠੀਆਂ ਜ਼ਬਤ ਕੀਤੀਆਂ।
ਇਸ ਤੋਂ ਇਲਾਵਾ 25 ਤਰਪਾਲਾਂ ਵੀ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿਚ 19,500 ਕਿਲੋ ਲਾਹਨ ਪਾਈ ਗਈ। ਬਰਾਮਦ ਲਾਹਨ ਨੂੰ ਦਰਿਆ ਵਿਚ ਵਹਾਅ ਦਿੱਤਾ ਗਿਆ। ਈ. ਟੀ. ਓ. ਨਵਜੋਤ ਭਾਰਤੀ ਨੇ ਕਿਹਾ ਕਿ ਮੌਕੇ 'ਤੇ ਸਮੱਗਲਰ ਫਰਾਰ ਹੋ ਗਏ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਨਾਜਾਇਜ਼ ਸ਼ਰਾਬ ਸਮੱਗਲਿੰਗ ਖਿਲਾਫ ਇਹ ਮੁਹਿੰਮ ਜਾਰੀ ਰਹੇਗੀ। ਦਰਿਆ ਦੇ ਅੰਦਰ ਛੋਟੇ-ਛੋਟੇ ਟਾਪੂ ਹਨ, ਜਿਨ੍ਹਾਂ ਵਿਚ ਨਾਜਾਇਜ਼ ਤੌਰ 'ਤੇ ਲਾਹਨ ਦਰਿਆ ਦੇ ਪਾਣੀ ਵਿਚ ਛੁਪਾ ਕੇ ਰੱਖੀ ਜਾਂਦੀ ਹੈ।
ਭਾਸ਼ਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਸਬੰਧੀ ਮੌਲਿਕ ਅਧਿਕਾਰ ਦਾ ਸਨਮਾਨ ਹੋਣਾ ਚਾਹੀਦੈ : ਸਿੱਕਾ
NEXT STORY