ਜਲੰਧਰ (ਸੋਨੂੰ)— ਜਲੰਧਰ ਦੇ ਆਬਕਾਰੀ ਅਤੇ ਟੈਕਸ ਵਿਭਾਗ ਦੇ ਉਡਣ ਦਸਤੇ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਇਕ ਕੋਰੀਅਰ ਕੰਪਨੀ ਦੇ ਕਰਿੰਦੇ ਕੋਲੋਂ 11 ਕਿਲੋ ਸੋਨਾ ਬਰਾਮਦ ਕੀਤਾ ਹੈ। ਵਿਭਾਗ ਨੇ ਇਹ ਕਾਰਵਾਈ ਕਰਦੇ ਹੋਏ ਕੰਪਨੀ ਤੋਂ ਇਸ ਦੇ ਮਾਲਕ ਬਾਰੇ ਜਾਣਕਾਰੀ ਲੈ ਕੇ ਉਨ੍ਹਾਂ ਤੋਂ ਇਸ ਦਾ ਬਿੱਲ ਮੰਗਿਆ ਹੈ। ਜੇਕਰ ਉਹ ਬਿੱਲ ਨਾ ਦਿਖਾ ਸਕੇ ਤਾਂ ਉਨ੍ਹਾਂ ਦੇ ਨਾਲ ਕੋਰੀਅਰ ਕੰਪਨੀ ਖਿਲਾਫ ਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਈ. ਟੀ. ਓ. ਪਵਨ ਅਤੇ ਦਵਿੰਦਰ ਪੰਨੂੰ ਨੇ ਇਹ ਕਾਰਵਾਈ ਅੰਮ੍ਰਿਤਸਰ ਦੇ ਏਅਰਪੋਰਟ 'ਤੇ ਕੀਤੀ ਹੈ, ਜਿੱਥੇ ਕੋਰੀਅਰ ਕੰਪਨੀ ਦੇ ਇਕ ਕਰਮਚਾਰੀ ਕੋਲੋਂ ਤਿੰਨ ਨਗ ਫੜੇ।

ਇਨ੍ਹਾਂ ਨਗਾਂ 'ਚ 35 ਦੇ ਕਰੀਬ ਛੋਟੇ-ਛੋਟੇ ਪਾਰਸਲ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਬਿਨਾਂ ਬਿੱਲ ਦੇ ਮਾਲ ਨੂੰ ਵੱਖਰਾ ਅਤੇ ਬਿੱਲ ਵਾਲੇ ਮਾਲ ਨੂੰ ਵੱਖਰਾ ਕਰ ਰਹੇ ਹਨ ਤਾਂਕਿ ਬਿਨਾਂ ਬਿੱਲ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਰੀਅਰ ਕੰਪਨੀ ਦੀ ਇਹ ਦੂਜੀ ਡਿਲਿਵਰੀ ਹੋਵੇਗੀ ਤਾਂ ਉਹ ਉਸ ਦੇ ਖਿਲਾਫ ਵੀ ਕਾਰਵਾਈ ਕਰਨਗੇ।
ਕੁਰਸੀ ਦਾ ਭੁੱਖਾ ਕਹਿਣ 'ਤੇ ਖਹਿਰਾ ਦਾ ਸੰਦੋਆ ਨੂੰ ਜਵਾਬ (ਵੀਡੀਓ)
NEXT STORY