ਲੁਧਿਆਣਾ (ਸੇਠੀ) : ਆਬਕਾਰੀ ਵਿਭਾਗ, ਲੁਧਿਆਣਾ ਨੇ ਕੰਗਣਵਾਲ ਰੋਡ ’ਤੇ ਛਾਪਾ ਮਾਰ ਕੇ ਵੱਡੀ ਮਾਤਰਾ ’ਚ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਅਧਿਕਾਰੀਆਂ ਨੇ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਬ ਦੇ ਕਾਰੋਬਾਰ ’ਚ ਸ਼ਾਮਲ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਡਿਪਟੀ ਕਮਿਸ਼ਨਰ (ਆਬਕਾਰੀ), ਪਟਿਆਲਾ ਜ਼ੋਨ, ਤਰਸੇਮ ਚੰਦ ਦੀ ਨਿਗਰਾਨੀ ਹੇਠ ਇਹ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੇ ਨਤੀਜੇ ਵਜੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ। ਇਹ ਮੁਹਿੰਮ ਸਹਾਇਕ ਕਮਿਸ਼ਨਰ ਆਬਕਾਰੀ ਡਾ. ਸ਼ਿਵਾਨੀ ਗੁਪਤਾ, ਆਬਕਾਰੀ ਅਫ਼ਸਰ ਅਮਿਤ ਗੋਇਲ ਅਤੇ ਅਸ਼ੋਕ ਕੁਮਾਰ ਦੇ ਨਾਲ-ਨਾਲ ਆਬਕਾਰੀ ਇੰਸਪੈਕਟਰ ਨਵਨੀਸ਼ ਐਰੀ, ਨਵਦੀਪ ਸਿੰਘ, ਮੇਜਰ ਸਿੰਘ ਅਤੇ ਆਦਰਸ਼ ਦੀ ਸਰਗਰਮ ਭਾਗੀਦਾਰੀ ਨਾਲ ਚਲਾਈ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਹੋਈ ਲੁੱਟ, ਸੋਨਾ-ਚਾਂਦੀ ਤੇ ਨਕਦੀ ਲੈ ਗਏ ਲੁਟੇਰੇ
ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਸ਼ਰਾਬ ਦੀਆਂ ਕਈ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ’ਚ 30 ਪੇਟੀਆਂ IMFL, 9 ਬੀਅਰ ਅਤੇ 162 ਪੇਟੀਆਂ PML, ਟਰੈਕ ਐਂਡ ਟਰੇਸ ਸਮੇਤ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ 31 ਅਜਿਹੀਆਂ ਪੇਟੀਆਂ ਵੀ ਮਿਲੀਆਂ, ਜਿਨ੍ਹਾਂ ਦਾ ਕੋਈ ਟ੍ਰੈਕ ਐਂਡ ਟਰੇਸ ਨਹੀਂ ਸੀ, ਜਿਨ੍ਹਾਂ ’ਚ 9 ਡਾਲਰ ਟ੍ਰਿਪਲ ਐਕਸ ਰਮ ਪੀ. ਐੱਮ. ਐੱਲ, 65 ਡਿਗਰੀ ਅਤੇ 22 ਆਈ. ਐੱਮ. ਐੱਫ. ਐੱਲ ਰਾਇਲ ਸਟੈਗ ਸ਼ਾਮਲ ਸਨ, ਜੋ ਸਿਰਫ ਪੰਜਾਬ ’ਚ ਵਿਕਰੀ ਲਈ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਮਸਾਰ ਪੰਜਾਬ! ਮਾਂ ਦੀਆਂ ਅੱਖਾਂ ਮੂਹਰੇ ਰੋਲ਼ੀ ਮਾਸੂਮ ਧੀ ਦੀ ਪੱਤ, ਰੋਂਦੀਆਂ-ਕੁਰਲਾਉਂਦੀਆਂ ਰਹਿ ਗਈਆਂ ਮਾਂਵਾਂ-ਧੀਆਂ
NEXT STORY