ਕਪੂਰਥਲਾ, (ਗੌਰਵ)- ਆਬਕਾਰੀ ਵਿਭਾਗ ਏ. ਈ. ਟੀ. ਸੀ. ਦਲਬੀਰ ਰਾਜ ਤੇ ਈ. ਟੀ. ਓ. ਨਵਜੋਤ ਭਾਰਤੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਾਜਇਜ਼ ਸ਼ਰਾਬ ਮਾਫੀਆ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਆਬਕਾਰੀ ਇੰਸਪੈਕਟਰ ਰਣ ਬਹਾਦੁਰ ਨੇ ਨਾਜਾਇਜ਼ 1900 ਕਿਲੋ ਲਾਹਨ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਆਬਕਾਰੀ ਮਹਿਕਮੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਲੱਖਣ ਕਲਾਂ ਵਿਖੇ ਨਾਜਾਇਜ਼ ਸ਼ਰਾਬ ਦੀ ਖੇਪ ਤਿਆਰ ਕੀਤੀ ਜਾ ਰਹੀ ਹੈ। ਜਿਸ ’ਤੇ ਉਨ੍ਹਾਂ ਨੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਪਿੰਡ ਲੱਖਣ ਕਲਾਂ ਵਿਖੇ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਨੂੰ ਵੇਈਂ ਦੇ ਕੰਢੇ ਲੱਗਦੀ ਜ਼ਮੀਨ ਤੋਂ 1900 ਕਿਲੋ ਲਾਹਨ ਬਰਾਮਦ ਹੋਈ। ਵੱਡੇ-ਵੱਡੇ ਡਰੱਮਾਂ ’ਚ ਲਾਹਨ ਨੂੰ ਸਟੋਰ ਕੀਤਾ ਹੋਇਆ ਸੀ ਪਰ ਲਾਹਨ ਬਣਾਉਣ ਵਾਲੇ ਦੋਸ਼ੀਅਾਂ ਦੀ ਧਰ ਪਕਡ਼ ਨਹੀਂ ਹੋ ਸਕੀ। ਆਬਕਾਰੀ ਇੰਸਪੈਕਟਰ ਤੇ ਪੁਲਸ ਪਾਰਟੀ ਨੇ ਮੁਲਜ਼ਮਾਂ ਦੀ ਕਾਫੀ ਭਾਲ ਕੀਤੀ ਪਰ ਕੋਈ ਵੀ ਮੁਲਜ਼ਮ ਹੱਥ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਲਾਹਨ ਬਰਾਮਦ ਕਰਨ ’ਚ ਬੀਤੇ ਇਕ ਮਹੀਨੇ ’ਚ ਤੀਜੀ ਵੱਡੀ ਬਰਾਮਦਗੀ ਹੈ। ਇਸ ਮੌਕੇ ਆਬਕਾਰੀ ਇੰਸਪੈਕਟਰ ਰਣ ਬਹਾਦੁਰ ਨੇ ਦੱਸਿਆ ਕਿ ਕਪੂਰਥਲਾ ਖੇਤਰ ’ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਟੀਮ ਵੱਲੋਂ ਨਾਜਇਜ਼ ਸ਼ਰਾਬ ਮਾਫੀਆ ਵਿਰੋਧੀ ਮੁਹਿੰਮ ਜਾਰੀ ਰਹੇਗੀ।
ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਵਿਅਕਤੀ ਗ੍ਰਿਫਤਾਰ
NEXT STORY