ਲੁਧਿਆਣਾ (ਖੁਰਾਣਾ) : ਲੁਧਿਆਣਾ ਦੇ ਬਾਬਾ ਥਾਨ ਸਿੰਘ ਚੌਕ ਨੇੜੇ ਇਕ ਜਿੰਮ ਦੇ ਬਾਹਰ ਜ਼ੋਰਦਾਰ ਧਮਾਕਾ ਹੋ ਗਿਆ, ਇਸ ਧਮਾਕੇ ਕਾਰਨ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਬਿਜਲੀ ਮੀਟਰ ਵਿਚ ਹੋਇਆ ਹੈ। ਇਨ੍ਹਾਂ ਵਿਚ ਬੁਰੀ ਤਰ੍ਹਾਂ ਝੁਲਸੇ ਇਲੈਕਟ੍ਰੀਸ਼ੀਅਨ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਦਕਿ ਜਿਮ ਟ੍ਰੇਨਰ ਨੂੰ ਡਾਕਟਰਾਂ ਦੁਆਰਾ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਪਰਤ ਰਹੀ ਕਰੂਜ਼ਰ ਗੱਡੀ ਭਾਖੜਾ 'ਚ ਡਿੱਗੀ, 14 ਲੋਕ ਰੁੜੇ, 5 ਲਾਸ਼ਾਂ ਮਿਲੀਆਂ
ਜਾਣਕਾਰੀ ਅਨੁਸਾਰ ਜਿੰਮ ਦੇ ਬਾਹਰ ਲੱਗੇ ਬਿਜਲੀ ਮੀਟਰ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਜਿੰਮ ਟ੍ਰੇਨਰ ਅਤੇ ਹੋਰ ਦੁਕਾਨਦਾਰਾਂ ਨੇ ਬਿਜਲੀ ਮੀਟਰ ਦੀ ਜਾਂਚ ਕਰਨ ਲਈ ਇਕ ਪ੍ਰਾਈਵੇਟ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ। ਇਸ ਦੌਰਾਨ ਜਿਵੇਂ ਹੀ ਇਲੈਕਟ੍ਰੀਸ਼ੀਅਨ ਵੱਲੋਂ ਮੀਟਰ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਮੀਟਰ ਵਿਚੋਂ ਜ਼ੋਰਦਾਰ ਧਮਾਕਾ ਹੋਇਆ ਅਤੇ ਜਿਸ ਕਾਰਣ ਇਲੈਕਟ੍ਰੀਸ਼ੀਅਨ ਅਤੇ ਜਿੰਮ ਟ੍ਰੇਨਰ ਇਸ ਦੀ ਚਪੇਟ ਵਿਚ ਆ ਗਏ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ : ਹੇਠਾਂ ਉਤਰਣ ਤੋਂ ਪਹਿਲਾਂ PRTC ਦੇ ਡਰਾਈਵਰ ਨੇ ਚਲਾ 'ਤੀ ਬੱਸ, ਟਾਇਰਾਂ ਹੇਠਾਂ ਆਈ ਨਰਸਿੰਗ ਕਰ ਰਹੀ ਕੁੜੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਜਵਾਨ ਨੇ ਜ਼ਹਿਰੀਲੀ ਚੀਜ਼ ਪੀ ਕੇ ਕੀਤੀ ਖ਼ੁਦਕੁਸ਼ੀ
NEXT STORY