ਫਰੀਦਕੋਟ (ਰਾਜਨ) : ਜ਼ਿਲੇ ਦੇ ਪਿੰਡ ਬੁਰਜ ਮਸਤਾ ਵਿਚ ਅੱਜ ਸਵੇਰੇ ਇਕ ਘਰ ਵਿਚ ਗੈਸ ਸਿਲੰਡਰ ਫਟਣ ਨਾਲ ਜ਼ੋਰਦਾਰ ਧਮਾਕਾ ਹੋ ਗਿਆ, ਧਮਾਕੇ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ ਜਿਸ ਦੇ ਚੱਲਦੇ ਘਰ ਵਿਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਥੋਂ ਤੱਕ ਕਿ ਘਰ ਦੀਆਂ ਛੱਤਾਂ ਤੱਕ ਡਿੱਗ ਗਈਆਂ ਅਤੇ ਕੰਧਾਂ ’ਚ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜੀਆਂ ਪਰ ਉਦੋਂ ਤੱਕ ਪੂਰਾ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਸਵੇਰੇ ਕਰੀਬ ਸਾਢੇ ਸੱਤ ਵਜੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਇਕ ਘਰ ਵਿਚ ਅੱਗ ਲੱਗ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਨੇ 17 ਫਰਵਰੀ ਨੂੰ ਲੈ ਕੇ ਕਰ 'ਤਾ ਵੱਡਾ ਐਲਾਨ
ਦੱਸਿਆ ਗਿਆ ਕਿ ਘਰ ਵਿਚ ਰੱਖਿਆ ਗੈਸ ਸਿਲੰਡਰ ਫਟਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਕਾਰਨ ਘਰ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਰਾਹਤ ਇਹ ਰਹੀ ਕਿ ਮੌਕੇ ਤੋਂ ਘਰ ਵਾਲੇ ਭੱਜ ਕੇ ਬਾਹਰ ਨਿਕਲ ਆਏ ਸੀ, ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਪਰਿਵਾਰ ਬੇਹੱਦ ਗਰੀਬ ਹੈ ਅਤੇ ਉਨ੍ਹਾਂ ਨੇ ਆਪਣੇ ਬੱਚੀ ਦੇ ਵਿਆਹ ਲਈ ਕੁਝ ਸਾਮਾਨ ਜੋੜਿਆ ਹੋਇਆ ਸੀ ਜੋ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਪਣੇ ਪੁੱਤ ਬਚਾਉਣੇ ਹਨ ਤਾਂ ਛੱਡ ਦਿਓ ਪੰਜਾਬ...ਨਸ਼ੇ ਕਾਰਨ ਹੋਈ ਪੁੱਤਰ ਦੀ ਮੌਤ ਪਿੱਛੋਂ ਬੋਲਿਆ ਪੁਲਸ ਅਧਿਕਾਰੀ
NEXT STORY