ਤਰਨਤਾਰਨ (ਰਮਨ) : ਜ਼ਿਲੇ ਦੇ ਇਕ ਦੁਕਾਨਦਾਰ ਤੋਂ ਗੈਂਗਸਟਰ ਵੱਲੋਂ ਮੰਗੀ ਫਿਰੌਤੀ ਪੂਰੀ ਨਾ ਕਰਨ ’ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕਸਬਾ ਫਤਿਆਬਾਦ ਵਿਖੇ ਮੌਜੂਦ ਇਕ ਮਾਰਬਲ ਦੇ ਮਾਲਕ ਗਣਪਤ ਲਾਲ ਨੂੰ ਬੀਤੇ ਕੁਝ ਦਿਨ ਪਹਿਲਾਂ ਇਕ ਗੈਂਗਸਟਰ ਵੱਲੋਂ 50 ਲੱਖ ਰੁਪਏ ਦੇਣ ਸਬੰਧੀ ਫਿਰੌਤੀ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੁਲਸ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਪ੍ਰੰਤੂ ਐਤਵਾਰ ਸ਼ਾਮ ਕਰੀਬ 6 ਵਜੇ ਜਦੋਂ ਗਣਪਤ ਲਾਲ ਅਤੇ ਹੋਰ ਕਰਮਚਾਰੀ ਮੌਜੂਦ ਸਨ ਤਾਂ ਇਕ ਮੋਟਰਸਾਈਕਲ ਉਪਰ 2 ਬਦਮਾਸ਼ ਸਵਾਰ ਹੋ ਕੇ ਆਏ ਅਤੇ ਉਨ੍ਹਾਂ ’ਚੋਂ ਇਕ ਬਦਮਾਸ਼ ਫਾਇਰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪ੍ਰੰਤੂ ਕਿਸੇ ਵਜ੍ਹਾ ਕਰਕੇ ਫਾਇਰ ਨਹੀਂ ਹੋ ਪਾਇਆ।
ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ। ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਡੀ.ਐੱਸ.ਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਸਣੇ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਮੁਲਜ਼ਮਾਂ ਦੀ ਭਾਲ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ।
ਪੰਜਾਬ: UPI 'ਤੇ ਵਾਧੂ ਖਰਚੇ ਦੇ ਫ਼ੈਸਲੇ ਮਗਰੋਂ ਪੈਟਰੋਲ ਪੰਪ ਐਸੋਸੀਏਸ਼ਨ ਨੇ ਵੀ ਕਰ'ਤਾ ਵੱਡਾ ਐਲਾਨ
NEXT STORY