ਹਲਵਾਰਾ (ਮਨਦੀਪ)- ਹਲਵਾਰਾ ਦੇ ਲਾਗਲੇ ਪਿੰਡ ਕੈਲੇ ਦੇ ਨੌਜਵਾਨ ਜਤਿੰਦਰ ਸਿੰਘ (32) ਪੁੱਤਰ ਗੁਰਪਾਲ ਸਿੰਘ ਦੇ ਦੋਸਤਾਂ ਵੱਲੋਂ ਨਸ਼ੇ ਦਾ ਟੀਕਾ ਲਾਉਣ ਕਾਰਨ ਉਸ ਨੇ ਨਵੀਂ ਆਬਾਦੀ ਅਕਾਲਗੜ੍ਹ ਦੇ ਨਰਸਿੰਗ ਹੋਮ ਵਿਚ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਪਾਲ ਸਿੰਘ ਨੇ ਆਪਣੇ ਪੁੱਤਰ ਨੂੰ ਨਸ਼ੇ ਦਾ ਟੀਕਾ ਲਗਾਏ ਜਾਣ ਦਾ ਦੋਸ਼ ਕੈਲੇ ਨਿਵਾਸੀ ਨਵਦੀਪ ਸਿੰਘ ਨਵੀ ਤੇ ਇਕ ਹੋਰ ਮੁੰਡੇ 'ਤੇ ਲਗਾਇਆ ਸੀ।
ਉਧਰ ਥਾਣਾ ਮੁਖੀ ਸੁਧਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਥਿਤ ਦੋਸ਼ੀ ਨਵਦੀਪ ਸਿੰਘ ਨਵੀ ਸਮੇਤ ਅਗਿਆਤ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਨਵਦੀਪ ਨੂੰ ਗ੍ਰਿਫ਼ਤਾਰ ਕਰਕੇ ਪੰਜ ਦਿਨਾਂ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ, ਜਦਕਿ ਦੂਜੇ ਨੌਜਵਾਨ ਦੀ ਪਛਾਣ ਮੋਗਾ ਇਲਾਕੇ ਦੇ ਵਾਸੀ ਵਜੋਂ ਹੋਈ ਹੈ ਜੋ ਹਲਵਾਰਾ ਵਿਖੇ ਆਉਂਦਾ ਰਹਿੰਦਾ ਸੀ ਤੇ ਉਸ ਦੀ ਭਾਲ ਜਾਰੀ ਹੈ। ਪੁਲਿਸ ਨੇ ਥਾਣੇ ਵਿਖੇ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ ਦੇ ਪਿਤਾ ਤੇ ਪੰਚਾਇਤ ਨੂੰ ਪੋਸਟ ਮਾਰਟਮ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕਰਨ ਲਈ ਕਿਹਾ ਤੇ ਦੱਸਿਆ ਕਿ ਮੁਕੱਦਮੇ ਵਿਚ ਜੁਰਮ ਵਾਧਾ ਕਰ ਦਿੱਤਾ ਗਿਆ ਹੈ। ਰਿਮਾਂਡ ਅਧੀਨ ਨਵਦੀਪ ਨਵੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕੈਨੇਡਾ ਪਹੁੰਚ ਕੇ ਇਕ ਹੋਰ ਨੂੰਹ ਨੇ ਚੜ੍ਹਾਇਆ ਚੰਨ, ਸਹੁਰਿਆਂ ਨਾਲ ਰਿਸ਼ਤਾ ਰੱਖਣ ਤੋਂ ਕੀਤਾ ਸਾਫ਼ ਇਨਕਾਰ
ਜ਼ਿਕਰਯੋਗ ਹੈ ਕਿ ਲੰਘੇ ਸੋਮਵਾਰ ਨੂੰ ਕੈਲੇ ਨਿਵਾਸੀ ਗੁਰਪਾਲ ਸਿੰਘ ਨੇ ਪੁਲਸ ਥਾਣਾ ਸੁਧਾਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਸ ਦਿਨ ਉਨ੍ਹਾਂ ਦੇ ਪੁੱਤਰ ਜਤਿੰਦਰ ਸਿੰਘ ਨੂੰ ਉਸ ਦੇ ਦੋਸਤ ਨਵਦੀਪ ਨਵੀ ਤੇ ਦੂਜਾ ਲੜਕਾ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਪੱਖੋਵਾਲ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਬੈਂਕ ਦੇ ਏ.ਟੀ.ਐੱਮ. ਰਾਹੀਂ ਇਕ ਹਜ਼ਾਰ ਰੁਪਏ ਵੀ ਕਢਵਾਏ। ਪਿਤਾ ਗੁਰਪਾਲ ਸਿੰਘ ਅਨੁਸਾਰ ਉਨ੍ਹਾਂ ਦੇ ਲੜਕੇ ਨੂੰ ਪਿੰਡ ਦਾ ਹੀ ਇਕ ਹੋਰ ਨੌਜਵਾਨ ਜ਼ਖ਼ਮੀ ਤੇ ਬੇਹੋਸ਼ੀ ਦੀ ਹਾਲਤ ਵਿਚ ਘਰੇ ਛੱਡ ਕੇ ਗਿਆ ਸੀ।
ਸੁਧਾਰ ਦੇ ਨਿੱਜੀ ਹਸਪਤਾਲ ਤੋਂ ਬਾਅਦ ਲੜਕੇ ਦੀ ਐੱਮ.ਆਰ.ਆਈ. ਲਈ ਲੁਧਿਆਣਾ ਅਰੋੜਾ ਨਿਊਰੋ ਸੈਂਟਰ ਲਿਜਾਣ ਉਪਰੰਤ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਪਰ ਭਾਰੀ ਖ਼ਰਚ ਹੁੰਦਾ ਤੇ ਹਾਲਤ ਵਿਚ
ਸੁਧਾਰ ਨਾ ਹੁੰਦਾ ਦੇਖ ਉਸ ਨੂੰ ਦੁਬਾਰਾ ਸੁਧਾਰ ਦੇ ਨਿੱਜੀ ਨਰਸਿੰਗ ਹੋਮ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਸਵੇਰੇ ਦਸ ਵਜੇ ਤੋਂ ਬਾਅਦ ਦਮ ਤੋੜ ਦਿੱਤਾ। ਥਾਣਾ ਮੁਖੀ ਸੁਧਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਖ਼ੁਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀ ਜਾਵੇਗਾ। ਪੋਸਟਮਾਰਟਮ ਕਰਾਉਣ ਉਪਰੰਤ ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮੀਂਹ ਨੇ ਦੇਸ਼ ਦੇ ਕਈ ਇਲਾਕਿਆਂ 'ਚ ਮਚਾਈ ਭਾਰੀ ਤਬਾਹੀ, ਪੰਜਾਬ 'ਚ ਵੀ ਜਾਰੀ ਹੋਇਆ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੀਂਹ ਨੇ ਦੇਸ਼ ਦੇ ਕਈ ਇਲਾਕਿਆਂ 'ਚ ਮਚਾਈ ਭਾਰੀ ਤਬਾਹੀ, ਪੰਜਾਬ 'ਚ ਵੀ ਜਾਰੀ ਹੋਇਆ ਅਲਰਟ
NEXT STORY