ਬਾਘਾ ਪੁਰਾਣਾ (ਰਾਕੇਸ਼) : ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਵਧੇਰੇ ਸਹੂਲਤਾਂ ਦੇਣ ਅਤੇ ਦਿੱਖ ਬਦਲਣ ਦੇ ਮਕਸਦ ਨਾਲ 5 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ, ਜਿਸ 'ਚ ਮੋਗਾ ਰੋਡ 'ਤੇ ਬਿਜਲੀ ਘਰ ਦੇ ਸਾਹਮਣੇ ਇਕ ਸੁੰਦਰ ਪਾਰਕ ਦੀ ਸ਼ੁਰੂਆਤ ਕਰਵਾਈ ਜਾਵੇਗੀ ਅਤੇ ਬਾਬਾ ਰੋਡੂ ਨਗਰ ਵਾਲਾ ਪਾਰਕ ਦੋ ਮਹੀਨੇ 'ਚ ਤਿਆਰ ਕਰਕੇ ਲੋਕਾਂ ਹਵਾਲੇ ਕਰ ਦਿੱਤਾ ਜਾਵੇਗਾ।
ਅੱਜ ਵਿਧਾਇਕ ਦਰਸ਼ਨ ਸਿੰਘ ਬਰਾੜ, ਕੌਂਸਲ ਪ੍ਰਧਾਨ ਅਨੂੰ ਮਿੱਤਲ ਦੀ ਅਗਵਾਈ ਹੇਠ ਕੌਂਸਲਰਾਂ ਦੀ ਹੋਈ ਮੀਟਿੰਗ 'ਚ ਕਾਰਜ ਸਾਧਕ ਅਫਸਰ ਰਜਿੰਦਰ ਕਾਲੜਾ ਨੇ ਨਵੇ ਪ੍ਰਾਜੈਕਟਾਂ ਬਾਰੇ ਹਾਊਸ ਨੂੰ ਜਾਣੂੰ ਕਰਵਾਇਆ, ਜਿਸ 'ਤੇ ਸਾਰੇ ਹਾਊਸ ਨੇ ਮੋਹਰ ਲਾਉਦਿਆਂ ਵਿਧਾਇਕ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਵਿਧਾਇਕ ਨੇ ਦੱਸਿਆ ਕਿ 2.40 ਲੱਖ ਦੀ ਲਾਗਤ ਨਾਲ ਤਿੰਨ ਕੰਮਿਊਨਟੀ ਹਾਲ ਮੁਗਲੂ ਪੱਤੀ , ਬਾਬਾ ਜੀਵਨ ਸਿੰਘ ਨਗਰ ਤੋਂ ਪੀਣ ਵਾਲੇ ਪਾਣੀ ਲਈ ਟਿਊਬਵੈੱਲਾਂ ਤੋਂ ਪਾਣੀ ਦੀਆਂ ਵੱਡੀਆਂ ਟੈਂਕੀਆਂ ਭਰ ਕੇ ਸ਼ਹਿਰ ਨੂੰ ਪਾਣੀ ਦੀ ਸਪਲਾਈ ਹੋਇਆ ਕਰੇਗੀ।
ਉਨ੍ਹਾਂ ਨੇ ਦੱਸਿਆ ਕਿ ਹਰ ਵਾਰਡ 'ਚ ਪਾਣੀ ਦੀ ਨਿਕਾਸੀ, ਸਟਰੀਟ ਲਾਈਟਾਂ, ਗਲੀਆਂ ਦੀ ਮੁਰੰਮਤ ਦਾ ਪਹਿਲ ਦੇ ਅਧਾਰ 'ਤੇ ਕੰਮ ਹੋਵੇਗਾ। ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਦੱਸਿਆ ਕਿ ਕੌਂਸਲਰਾਂ ਵੱਲੋਂ ਜੋ ਮੰਗਾ ਰੱਖੀਆ ਗਈਆਂ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਪਾਸ ਕੀਤਾ ਗਿਆ। ਮਿੱਤਲ ਨੇ ਕਿਹਾ ਕਿ ਵਿਧਾਇਕ ਬਰਾੜ ਵੱਲੋਂ ਦਿੱਤੇ ਜਾ ਰਹੇ ਫੰਡਾਂ ਕਾਰਨ ਕੌਂਸਲ ਵੱਡੇ ਵਿਕਾਸ ਉਪਰਾਲਿਆਂ 'ਚ ਜੁੱਟੀ ਹੋਈ ਹੈ, ਜੋ ਸ਼ਹਿਰ ਲਈ ਸਾਰੀਆਂ ਸਕੀਮਾਂ ਵਰਦਾਨ ਸਾਬਿਤ ਹੋਣਗੀਆਂ।
ਜ਼ਿਲ੍ਹਾ ਜਲੰਧਰ ਲਈ ਚੰਗੀ ਖਬਰ, 372 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
NEXT STORY