ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਇਕ ਫੈਕਟਰੀ 'ਚ ਕੰਮ ਕਰਦੇ ਮਜ਼ਦੂਰ ਦੇ ਪਖਾਨੇ ਵਾਲੀ ਥਾਂ ‘ਤੇ ਹਵਾ ਵਾਲੀ ਮਸ਼ੀਨ ਨਾਲ ਹਵਾ ਦਾ ਪ੍ਰੈਸ਼ਰ ਮਾਰਨ ਕਾਰਨ ਮਜ਼ਦੂਰ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਚ ਕੰਮ ਕਰਦੇ ਮਜ਼ਦੂਰ ਬੌਬੀ ਪੁੱਤਰ ਰਮੇਸ਼ ਕੁਮਾਰ ਵਾਸੀ ਆਜ਼ਾਦ ਜੋਗੀ ਬਸਤੀ ਤਪਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਕਈ ਸਾਲਾਂ ਤੋਂ ਸ਼ਿਵਾ ਫੈਕਟਰੀ 'ਚ ਰਾਤ ਸਮੇਂ ਦੀ ਡਿਊਟੀ ਕਰਦਾ ਹੈ, ਸਵੇਰ ਦੇ 3-4 ਵਜੇ ਦਾ ਸਮਾਂ ਹੋਵੇਗਾ ਜਦ ਉਹ ਫੈਕਟਰੀ ਦੀ ਸਫਾਈ ਕਰ ਰਿਹਾ ਸੀ। ਦੋ ਮਜ਼ਦੂਰਾਂ ਜਗਦੀਪ ਸਿੰਘ ਵਾਸੀ ਘੁੜੈਲੀ ਅਤੇ ਗੁਰਦੀਪ ਸਿੰਘ ਵਾਸੀ ਵਿਧਾਤਾ ਜੋ ਫੈਕਟਰੀ ‘ਚ ਹੀ ਰਿਪੇਅਰ ਦਾ ਕੰਮ ਕਰਦੇ ਹਨ ਨੇ ਕਿਹਾ ਕਿ ਤੂੰ ਸਾਡੀ ਕੋਈ ਗੱਲ ਨਹੀਂ ਮੰਨਦਾ ਜਦ ਕਿ ਅਸੀਂ ਤੇਰੀ ਹਰੇ ਗੱਲ ਮੰਨਦੇ ਹਾਂ। ਉਕਤ ਦੋਵਾਂ ਨੇ ਪੀੜਤ ਮਜ਼ਦੂਰ ਦੀ ਜ਼ਬਰਦਸਤੀ ਪੈਂਟ ਉਤਾਰ ਕੇ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪਖਾਨੇ ਵਾਲੀ ਥਾਂ 'ਤੇ ਹਵਾ ਦੇ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਅਜਿਹਾ ਜ਼ੋਰ ਦਾਰ ਹਵਾ ਦਾ ਪ੍ਰੈਸ਼ਰ ਮਾਰਿਆ ਕਿ ਪੀੜਤ ਮਜ਼ਦੂਰ ਦਾ ਪੇਟ ਫੁੱਲ ਗਿਆ ਅਤੇ ਉਹ ਡਿੱਗ ਪਿਆ।
ਇਹ ਵੀ ਪੜ੍ਹੋ : ਵਿਆਹ ਦੇ ਚਾਅ ਪੂਰੇ ਹੋਣ ਤੋਂ ਪਹਿਲਾਂ ਲੁੱਟੀਆਂ ਗਈਆਂ ਖ਼ੁਸ਼ੀਆਂ, ਉੱਘੇ ਕਬੱਡੀ ਖ਼ਿਡਾਰੀ ਦੀ ਹਾਦਸੇ 'ਚ ਮੌਤ
ਇਸ ਦੌਰਾਨ ਉਸ ਦੀ ਚਿੰਤਾਜਨਕ ਹਾਲਤ ਦੇਖ ਕੇ ਗੁਰਦੀਪ ਸਿੰਘ ਨੇ ਹੀ ਫੈਕਟਰੀ ਦੀ ਗੱਡੀ ਰਾਹੀਂ ਸਿਵਲ ਹਸਪਤਾਲ ਤਪਾ 'ਚ ਦਾਖਲ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾ ਦਿੱਤਾ। ਜਿਥੇ ਡਾਕਟਰਾਂ ਦੀ ਟੀਮ ਨੇ ਉਸ ਦੇ ਪੇਟ ਦਾ ਅਪ੍ਰੇਸ਼ਨ ਕਰਕੇ ਹਵਾ ਨੂੰ ਕੱਢਿਆ ਅਤੇ ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਵੇਂ ਮਜ਼ਦੂਰਾਂ ਖਿਲਾਫ ਧਾਰਾ 308,34 ਆਈਪੀਸੀ ਦੀ ਧਾਰਾ ਲਗਾਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਦਾ ਮਾਮਲਾ ਸਿਖਰਾਂ 'ਤੇ, ਸਾਂਝੇ ਮੋਰਚੇ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ
ਲੁਧਿਆਣਾ 'ਚ ਪਿਓ ਨੇ ਜਵਾਨ ਪੁੱਤ ਨਾਲ ਜੋ ਕੀਤਾ, ਸੁਣ ਅੰਦਰ ਤੱਕ ਕੰਬ ਜਾਵੇਗੀ ਰੂਹ (ਤਸਵੀਰਾਂ)
NEXT STORY