ਮੋਗਾ (ਆਜ਼ਾਦ, ਕਸ਼ਿਸ਼) - ਭੋਲੇ-ਭਾਲੇ ਲੋਕਾਂ ਨੂੰ ਪੁਲਸ ਦੀ ਵਰਦੀ ਪਾ ਕੇ ਨਕਲੀ ਪੁਲਸ ਕਰਮੀ ਬਣ ਕੇ ਲੁੱਟਣ ਵਾਲੇ ਗਿਰੋਹ ਦਾ ਮੋਗਾ ਪੁਲਸ ਦੁਆਰਾ ਪਰਦਾਫਾਸ਼ ਕਰਦੇ ਹੋਏ ਪੁਲਸ ਵਲੋਂ ਵਰਦੀਆਂ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਮੋਗਾ ਪੁਲਸ ਵਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਅਜੀਤਵਾਲ ਪੁਲਸ ਨੇ ਪੁਲਸ ਮੁਲਾਜ਼ਮਾਂ ਦੀਆਂ ਵਰਦੀਆਂ ਪਹਿਣ ਕੇ ਨਕਲੀ ਪੁਲਸ ਕਰਮਚਾਰੀ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ।
ਐੱਸ. ਪੀ. ਆਈ. ਬਾਲਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਜਦੋਂ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੁਚਨਾ ਮਿਲੀ ਕਿ ਦਰਸ਼ਨ ਸਿੰਘ ਉਰਫ਼ ਰਾਜੂ, ਉਸਦਾ ਬੇਟਾ ਰਵਿ ਸਿੰਘ ਉਰਫ਼ ਰਵੀ, ਚੰਦ ਸਿੰਘ ਉਰਫ਼ ਕਮਲੂ, ਗੁਰਵਿੰਦਰ ਸਿੰਘ ਉਰਫ਼ ਲਾਲੀ, ਸਤਿਨਾਮ ਸਿੰਘ ਉਰਫ਼ ਸੀਰਾ ਨਿਵਾਸੀ ਫਤਹਿਗੜ੍ਹ ਕੋਰੋਟਾਣਾ ਅਤੇ ਧੀਰਾ ਸਿੰਘ ਨਿਵਾਸੀ ਪਿੰਡ ਤਤਾਰੀਂਏਵਾਲਾ ਮੋਗਾ ਨੂੰ ਲੋਕਾਂ ਨੂੰ ਪੁਲਸ ਮੁਲਾਜ਼ਮ ਹੋਣ ਦਾ ਰੋਹਬ ਦਿਖਾਕੇ ਜਬਰੀ ਪੈਸੇ ਵਸੂਲਣ ਅਤੇ ਆਪਣੇ-ਆਪ ਨੂੰ ਪੁਲਸ ਕਰਮਚਾਰੀ ਹੋਣ ਦਾ ਦਾਅਵਾ ਕਰਦੇ ਹਨ।
ਅੱਜ ਉਨ੍ਹਾਂ ਦਾ ਗਿਰੋਹ ਇਲਾਕੇ ਵਿਚ ਘੁੰਮ ਰਿਹਾ ਹੈ ਅਤੇ ਪੁਲਸ ਮੁਲਾਜ਼ਮਾਂ ਦੀਆਂ ਵਰਦੀਆਂ ਵੀ ਬਰਾਮਦ ਹੋ ਸਕਦੀਆਂ ਹਨ। ਪੁਲਸ ਵਲੋਂ ਨਾਕੇਬੰਦੀ ਕਰ ਕੇ 8 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਦੋ ਵਰਦੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਦਰਸ਼ਨ ਸਿੰਘ ਉਰਫ ਰਾਜੁ ਅਤੇ ਸਤਿਨਾਮ ਸਿੰਘ ਫਤਹਿਗੜ੍ਹ ਕੋਰੋਟਾਣਾ ਦੀ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਦਰਸ਼ਨ ਸਿੰਘ ਰਾਜੂ ਵਿਰੁੱਧ ਪਹਿਲਾ ਵੀ 8 ਮਾਮਲੇ ਦਰਜ ਹਨ ਜਦੋਂਕਿ ਰਵੀ ਸਿੰਘ ਉਰਫ਼ ਰਵੀ ਅਤੇ ਚੰਦ ਸਿੰਘ ਉਰਫ਼ ਕਮਲੂ ਵਿਰੁੱਧ ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਤੋਂ ਬਾਅਦ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾਂਕਿ ਪਤਾ ਚੱਲ ਸਕੇ ਕਿ ਪੁਲਸ ਵਰਦੀਆਂ ਪਹਿਨਕੇ ਗਿਰੋਹ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ। ਜ਼ਿਲਾ ਪੁਲਸ ਮੁਖੀ ਵਲੋਂ ਨਕਲੀ ਵਰਦੀਆਂ ਪਹਿਨਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਨਵੈਸਟ ਇਨ ਬੈਸਟ: ਮੁੱਖ ਮੰਤਰੀ ਵੱਲੋਂ ਉਦਯੋਗ ਜਗਤ ਦੇ ਦਿੱਗਜ਼ਾਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ
NEXT STORY