ਚੰਡੀਗੜ੍ਹ : ਚੰਡੀਗੜ੍ਹ 'ਚ ਭਾਜਪਾ ਦਫ਼ਤਰ ਬਾਹਰ ਗ੍ਰਨੇਡ ਸੁੱਟਣ ਦੇ ਮਾਮਲੇ 'ਚ ਪੰਜਾਬ ਇੰਟੈਲੀਜੈਂਸ ਟੀਮ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਅਮਨ ਸਿੰਘ ਅਤੇ ਗੁਰਤੇਜ ਸਿੰਘ ਵਜੋਂ ਹੋਈ ਹੈ, ਜੋ ਕਿ ਮੋਰਿੰਡਾ ਦੇ ਰਹਿਣ ਵਾਲੇ ਹਨ। ਪੁਲਸ ਟੀਮਾਂ ਵਲੋਂ ਉਕਤ ਮੁਲਜ਼ਮਾਂ ਦੇ ਮੋਰਿੰਡਾ ਨੇੜੇ ਪਿੰਡ ਰਤਨਗੜ੍ਹ 'ਚ ਛਾਪਾ ਮਾਰਿਆ ਗਿਆ। ਇਸ ਮਾਮਲੇ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੁੱਝ ਪਤਾ ਨਹੀਂ ਹੈ ਅਤੇ ਉਨ੍ਹਾਂ ਦਾ ਆਪਣੇ ਪੁੱਤ ਨਾਲ ਪਿਛਲੇ 3 ਸਾਲਾਂ ਤੋਂ ਕੋਈ ਸੰਪਰਕ ਨਹੀਂ ਹੈ ਅਤੇ ਚੰਡੀਗੜ੍ਹ 'ਚ ਹੀ ਉਹ ਬਾਈਕ ਰਾਈਡ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਠੇਕਾ ਅਧਿਆਪਕਾਂ ਨੂੰ ਵੱਡੀ ਰਾਹਤ, ਰੈਗੂਲਰ ਕੀਤੀਆਂ ਜਾਣਗੀਆਂ ਸੇਵਾਵਾਂ, ਕੈਟ ਨੇ ਜਾਰੀ ਕੀਤੇ ਹੁਕਮ
ਉੱਥੇ ਹੀ ਅਮਨ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਘਰਵਾਲਾ ਚੰਡੀਗੜ੍ਹ 'ਚ ਡਰਾਈਵਿੰਗ ਦੇ ਕੰਮ 'ਤੇ ਜਾਂਦਾ ਸੀ ਅਤੇ ਬੀਤੇ ਦਿਨ ਪੁਲਸ ਆ ਕੇ ਉਸ ਦੇ ਘਰਵਾਲੇ ਬਾਰੇ ਪੁੱਛ ਰਹੀ ਸੀ। ਪਤਨੀ ਨੇ ਦੱਸਿਆ ਕਿ ਪੁਲਸ ਨੇ ਉਸ ਦੇ ਪਤੀ ਨੂੰ ਗੱਡੀ ਦੀ ਟੱਕਰ ਦੇ ਬਹਾਨੇ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨਾਲ ਪੈਣਗੇ ਗੜ੍ਹੇ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਕੀਤੀ ਵੱਡੀ ਭਵਿੱਖਬਾਣੀ
ਬੁੱਧਵਾਰ ਸ਼ਾਮ ਨੂੰ ਹੋਇਆ ਧਮਾਕਾ, ਗੱਡੀਆਂ ਦੇ ਸ਼ੀਸ਼ੇ ਟੁੱਟੇ
ਬੁੱਧਵਾਰ ਸ਼ਾਮ ਨੂੰ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਇੱਕ ਧਮਾਕਾ ਹੋਇਆ। ਧਮਾਕੇ ਨੇ ਘਟਨਾ ਸਥਾਨ 'ਤੇ ਖੜ੍ਹੀਆਂ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਤੇ ਆਲੇ-ਦੁਆਲੇ ਦੀਆਂ ਕੰਧਾਂ 'ਤੇ ਨਿਸ਼ਾਨ ਪੈ ਗਏ। ਘਟਨਾ ਦੇ ਦੋ ਵੀਡੀਓ ਵਾਇਰਲ ਹੋਏ, ਉਨ੍ਹਾਂ ਵਿੱਚੋਂ ਇੱਕ 'ਚ ਇੱਕ ਵਿਅਕਤੀ ਨੂੰ ਗ੍ਰਨੇਡ ਸੁੱਟਦੇ ਹੋਏ ਦਿਖਾਇਆ ਗਿਆ। ਇਸ ਦੌਰਾਨ ਦੂਜੇ ਵੀਡੀਓ ਵਿੱਚ ਮੋਟਰਸਾਈਕਲ 'ਤੇ ਸਵਾਰ ਦੋ ਲੋਕਾਂ ਨੂੰ ਕੈਦ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਹਮਲਾਵਰਾਂ ਵਜੋਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਜਾਂਦਾ-ਜਾਂਦਾ ਪਹੁੰਚ ਗਿਆ ਹਵਾਲਾਤ, ਡੋਡਿਆਂ ਦਾ ਪਰਚਾ ਬਣਿਆ ਚਰਚਾ ਦਾ ਵਿਸ਼ਾ
NEXT STORY