ਗਿੱਦੜਬਾਹਾ (ਸੰਧਿਆ) - ਪਿੰਡ ਹੁਸਨਰ ਵਿਖੇ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਘਰ ’ਚ ਦਾਖਲ ਹੋ ਇਕ ਪਰਿਵਾਰਕ ਦੇ ਮੈਂਬਰਾਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਪਰਿਵਾਰ ਨੇ ਇਹ ਹਮਲਾ ਕਿਉਂ ਅਤੇ ਕਿਸ ਨੇ ਕੀਤਾ, ਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਬੀਤੀ ਰਾਤ 12.30 ਵਜੇ ਦੇ ਕਰੀਬ 4 ਅਣਪਛਾਤੇ ਵਿਅਕਤੀ ਕਰੀਬ ਹੁਸਨਰ ਸਥਿਤ ਰਣਬੀਰ ਸਿੰਘ ਦੇ ਘਰ ਪਿਛਲੇ ਪਾਸਿਓ ਪੌੜੀ ਲਗਾ ਦਾਖਲ ਹੋ ਗਏ। ਉਨ੍ਹਾਂ ਸਭ ਤੋਂ ਪਹਿਲਾਂ ਘਰ ’ਚ ਲੱਗੇ ਸੀ.ਸੀ.ਟੀ.ਵੀ. ਦੀਆਂ ਤਾਰਾਂ ਕੱਟੀਆਂ ਅਤੇ ਫਿਰ ਰਣਬੀਰ ਸਿੰਘ ਨੂੰ ਖਿੱਚ ਕਮਰੇ ’ਚੋਂ ਬਾਹਰ ਲੈ ਆਏ। ਵਿਅਕਤੀਆਂ ਵਲੋਂ ਰਣਬੀਰ ਦੀ ਜਦੋਂ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉਸ ਦੀ ਪਤਨੀ ਰਾਜਵੀਰ ਕੌਰ ਉਸ ਨੂੰ ਬਚਾਉਣ ਆ ਗਈ, ਜਿਸ ਨੂੰ ਵੀ ਉਨ੍ਹਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ।
ਦੋਵਾਂ ਦੀਆਂ ਚੀਕਾਂ ਸੁਣ ਰਣਬੀਰ ਦੀ ਮਾਤਾ ਸੁਰਜੀਤ ਕੌਰ ਵੀ ਬਾਹਰ ਆ ਗਈ, ਜਿਸ ਦੀ ਵੀ ਉਕਕ ਵਿਅਕਤੀਆਂ ਨੇ ਕੁੱਟਮਾਰ ਕੀਤੀ। ਦੱਸ ਦੇਈਏ ਕਿ ਅਣਪਛਾਤੇ ਵਿਅਕਤੀਆਂ ਵਲੋਂ ਉਕਤ ਤਿੰਨਾਂ ਦੇ ਸਿਰ ’ਤੇ ਭਾਰੀ ਚੀਜ਼ ਨਾਲ ਕਈ ਵਾਰ ਕੀਤੇ ਗਏ ਹਨ, ਜੋ ਜਾਂਦੇ ਹੋਏ ਘਰ ਦਾ ਸਾਰਾ ਸਾਮਾਨ ਖਿਲਾਰ ਗਏ। ਹਮਲਾਵਰਾਂ ਦੇ ਜਾਣ ਮਗਰੋਂ ਜ਼ਖ਼ਮੀ ਰਣਬੀਰ ਨੇ ਆਪਣੀ ਜ਼ਖ਼ਮੀ ਪਤਨੀ ਅਤੇ ਮਾਤਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪੁੱਜੀ ਮੁਕਤਸਰ ਪੁਲਸ ਦੀ ਫੌਰੈਂਸਿਕ ਟੀਮ ਨੇ ਪੀੜਤ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਗਿੱਦੜਬਾਹਾ ਦੇ ਡੀ.ਐੱਸ.ਪੀ. ਗੁਰਤੇਜ ਸਿੰਘ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨਾਂ ’ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਵੀ ਮੰਨਿਆ, ਸੂਬੇ 'ਚ ਡਾਕਟਰਾਂ ਦੀ ਕਮੀ
NEXT STORY