ਕਪੂਰਥਲਾ, (ਭੂਸ਼ਣ)- ਬੀਤੇ ਮੰਗਲਵਾਰ ਦੀ ਸ਼ਾਮ ਨਜ਼ਦੀਕੀ ਪਿੰਡ ਨਵਾਂ ਪਿੰਡ ਭੱਠੇ ’ਚ ਬਣ ਰਹੀ ਇਕ ਨਵੀਂ ਕੋਠੀ ’ਚ ਮਜ਼ਦੂਰੀ ਕਰ ਰਹੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਮਾਮਲੇ ’ਚ ਬੁੱਧਵਾਰ ਨੂੰ ਉਸ ਸਮੇਂ ਇਕ ਅਹਿਮ ਮੋਡ਼ ਸਾਹਮਣੇ ਆਇਆ ਹੈ, ਜਦੋਂ ਮ੍ਰਿਤਕ ਦੀ ਭਰਜਾਈ ਨੇ 2 ਅੌਰਤਾਂ ਸਮੇਤ ਇਕ ਹੀ ਪਰਿਵਾਰ ਦੇ 3 ਮੈਂਬਰਾਂ ਤੇ ਮ੍ਰਿਤਕ ਨੌਜਵਾਨ ਨੂੰ ਨਸ਼ੀਲਾ ਪਦਾਰਥ ਦੇ ਕੇ ਮਾਰ ਦੇਣ ਦਾ ਇਲਜ਼ਾਮ ਲਗਾਇਆ ਸੀ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਜਿਥੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਉਥੇ ਹੀ ਮ੍ਰਿਤਕ ਦੀ ਲਾਸ਼ ਨੂੰ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਦੇ ਬਾਅਦ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਸ਼ਾਮ ਪਿੰਡ ਨਵਾਂ ਪਿੰਡ ਭੱਠੇ ’ਚ ਉਸ ਸਮੇਂ ਤਨਾਅ ਫੈਲ ਗਿਆ ਜਦ ਇਕ ਨਵੀਂ ਕੋਠੀ ’ਚ ਕੰਮ ਕਰ ਰਹੇ ਸਤਨਾਮ ਸਿੰਘ ਪੁੱਤਰ ਨਿਰਮਲ ਸਿੰਘ ਦੀ ਸ਼ਕੀ ਹਾਲਾਤ ’ਚ ਮੌਤ ਹੋ ਗਈ ਸੀ। ਜਿਸ ਦੌਰਾਨ ਥਾਣਾ ਕੋਤਵਾਲੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਹਾਲਤ ਨੂੰ ਸੰਭਾਲਿਆ ਸੀ । ਬੁੱਧਵਾਰ ਨੂੰ ਇਸ ਪੂਰੇ ਮਾਮਲੇ ਵਿਚ ਉਸ ਸਮੇਂ ਸਨਸਨੀਖੇਜ਼ ਮੋਡ਼ ਆਇਆ, ਜਦੋਂ ਮ੍ਰਿਤਕ ਦੀ ਭਰਜਾਈ ਰਾਜਵਿੰਦਰ ਕੌਰ ਪਤਨੀ ਹਰਜਿੰਦਰ ਪਾਲ ਸਿੰਘ ਨੇ ਕੋਤਵਾਲੀ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਦੇਵਰ ਸਤਨਾਮ ਸਿੰਘ ਨੂੰ ਜੱਸਾ ਸਿੰਘ, ਨਿਰਮਲ ਕੌਰ ਉਰਫ ਨਿਰਮਲਾ ਪਤਨੀ ਸ਼ਿਮਲਾ ਅਤੇ ਜੱਸਾ ਸਿੰਘ ਦੀ ਪਤਨੀ ਰਾਜੀ ਨੇ ਕੋਈ ਨਸ਼ੀਲਾ ਪਦਾਰਥ ਦੇ ਕੇ ਉਸ ਦਾ ਕਤਲ ਕੀਤਾ ਹੈ। ਜਿਸ ਦੇ ਆਧਾਰ ’ਤੇ ਕੋਤਵਾਲੀ ਪੁਲਸ ਨੇ ਜੱਸਾ ਸਿੰਘ, ਨਿਰਮਲ ਕੌਰ ਉਰਫ ਨਿਰਮਲਾ ਅਤੇ ਰਾਜਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਟੈਂਪੂ ਤੇ ਟਰਾਲੀ ਦੀ ਟੱਕਰ ’ਚ ਵਿਅਕਤੀ ਦੀ ਮੌਤ
NEXT STORY