ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਆਪਣੀ ਹੀ ਭੂਆ ਅਤੇ ਮਾਸੀ ਦੇ ਮੁੰਡਿਆਂ ਦੇ ਨਾਲ ਪੋਲੈਂਡ ਭੇਜਣ ਦੇ ਨਾਮ ’ਤੇ 9 ਲੱਖ ਰੁਪਏ ਦੀ ਠੱਗੀ ਕਰਨ ਵਾਲੇ 3 ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਲਾਨੌਰ ਪੁਲਸ ਸਟੇਸ਼ਨ ਵਿੱਚ ਤਾਇਨਾਤ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਹਕੀਮਪੁਰ ਨੇ ਦੋਸ਼ ਲਗਾਇਆ ਕਿ ਮੁਲਜ਼ਮ ਜਗਤਾਰ ਸਿੰਘ ਵਾਸੀ ਕਾਲਾਂਵਾਲੀ ਮੰਡੀ, ਜ਼ਿਲ੍ਹਾ ਸਿਰਸਾ, ਰਵੀ ਕੁਮਾਰ ਪੁੱਤਰ ਜੀਤ ਚੰਦ ਵਾਸੀ ਬਰੇਟਾ ਜ਼ਿਲ੍ਹਾ ਸਾਂਬਾ ਅਤੇ ਬਲਬੀਰ ਪੁੱਤਰ ਤਾਰਾ ਚੰਦ ਵਾਸੀ ਤਿਰੰਡੀ, ਜ਼ਿਲ੍ਹਾ ਸਾਂਬਾ ਨੇ ਉਸ ਤੋਂ ਅਤੇ ਜਸਕਰਨ ਸਿੰਘ ਵਾਸੀ ਹਰਚੋਵਾਲ ਤੋਂ ਪੋਲੈਂਡ ਭੇਜਣ ਅਤੇ ਵਰਕ ਪਰਮਿਟ ਦਿਵਾਉਣ ਦੇ ਲਈ 9 ਲੱਖ ਰੁਪਏ ਲਏ।
ਮੁਲਜ਼ਮ ਨਾ ਤਾਂ ਸਾਨੂੰ ਪੋਲੈਂਡ ਭੇਜ ਸਕੇ ਅਤੇ ਨਾ ਹੀ ਪੈਸੇ ਵਾਪਸ ਕਰ ਰਹੇ ਹਨ। ਪੁਲਸ ਅਧਿਕਾਰੀ ਨੇ ਕਿਹਾ ਕਿ ਡੀ. ਐੱਸ. ਪੀ. ਨਾਰਕੋਟਿਕਸ ਗੁਰਦਾਸਪੁਰ ਵੱਲੋਂ ਇਸ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ, ਜਾਂਚ ਰਿਪੋਰਟ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ।
Verna ਕਾਰ 'ਚ ਨਸ਼ਾ ਸਪਲਾਈ ਕਰਨ ਜਾ ਰਿਹਾ ਤਸਕਰ ਗ੍ਰਿਫ਼ਤਾਰ
NEXT STORY