ਨਾਭਾ (ਖੁਰਾਣਾ) : ਪੰਜਾਬ ਦੀਆਂ ਸੜਕਾਂ ਖੂਨੀ ਬਣਦੀਆਂ ਜਾ ਰਹੀਆਂ ਹਨ। ਆਏ ਦਿਨ ਤੇਜ਼ ਰਫਤਾਰ ਵਾਹਨਾਂ ਦੀ ਲਾਪ੍ਰਵਾਹੀ ਨਾਲ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਬਲਾਕ ਦੇ ਪਿੰਡ ਭੋੜੇ ਸੈਫਨ ਨੇੜੇ ਜਿੱਥੇ ਤੇਜ਼ ਰਫਤਾਰ ਕਾਰ ਚਾਲਕ ਵੱਲੋਂ ਖੜ੍ਹੇ ਪਰਿਵਾਰ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ ਗਈ, ਜਿਸ ਵਿਚ ਕਮਲਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਵਿਚ ਮ੍ਰਿਤਕਾ ਦੇ ਦੋਵੇਂ ਬੱਚੇ ਗੰਭੀਰ ਜ਼ਖਮੀ ਹੋ ਗਏ ਅਤੇ ਪਤੀ ਵਾਲ-ਵਾਲ ਬਚ ਗਿਆ। ਇਸ ਦੌਰਾਨ ਕਾਰ ਖੇਤਾਂ ਵਿਚ ਜਾ ਡਿੱਗੀ ਅਤੇ ਕਾਰ ਚਾਲਕ ਵੀ ਗੰਭੀਰ ਫੱਟੜ ਹੋ ਗਿਆ। ਪੁਲਸ ਵਲੋਂ ਮੁਲਜ਼ਮ ਖ਼ਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ : ਧੀ ਘਰ ਕਲੇਸ਼ ਹੋਇਆ ਤਾਂ ਅੱਧੀ ਰਾਤ ਨੂੰ ਬੁਲਾ ਲਏ ਮਾਪੇ, ਵਾਪਸ ਪਰਤਦਿਆਂ ਵਾਪਰੇ ਹਾਦਸੇ ਨੇ ਵਿਛਾ ਦਿੱਤੀਆਂ ਲਾਸ਼ਾਂ
ਜਾਣਕਾਰੀ ਅਨੁਸਾਰ ਜੱਬੋਮਾਜਰਾ ਤੋਂ ਮੋਟਰਸਾਈਕਲ ’ਤੇ ਉਕਤ ਪਰਿਵਾਰ ਰਾਜਿੰਦਰਾ ਹਸਪਤਾਲ ਵਿਖੇ ਦਵਾਈ ਲੈਣ ਜਾ ਰਿਹਾ ਸੀ ਤਾਂ ਰਸਤੇ ਵਿਚ ਜਦੋਂ ਭੋੜੇ ਸੈਫਨ ਕੋਲ ਪਹੁੰਚੇ ਤਾਂ ਚਾਲਕ ਆਪਣੇ ਮੋਟਰਸਾਈਕਲ ਨੂੰ ਸਾਈਡ ’ਤੇ ਖੜ੍ਹਾ ਕਰਕੇ ਆਪਣੇ ਬੱਚੇ ਦੇ ਮੂੰਹ ’ਤੇ ਰੁਮਾਲ ਬੰਨ੍ਹਣ ਲੱਗ ਗਿਆ । ਇਸ ਦੌਰਾਨ ਪਿੱਛੋਂ ਤੇਜ਼ ਰਫਤਾਰ ਕਾਰ ਨੇ ਖੜ੍ਹੇ ਪਰਿਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਕਮਲਜੀਤ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੋ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਗੰਭੀਰ ਫੱਟੜ ਹੋ ਗਏ ਅਤੇ ਉਸਦਾ ਪਤੀ ਵਾਲ ਵਾਲ ਬਚ ਗਿਆ। ਮੌਕੇ ’ਤੇ ਰਾਹਗੀਰਾਂ ਵੱਲੋਂ ਦੋਵਾਂ ਬੱਚਿਆਂ ਅਤੇ ਉਸ ਦੇ ਪਿਤਾ ਅਤੇ ਕਾਰ ਚਾਲਕ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ। ਮ੍ਰਿਤਕ ਕਮਲਜੀਤ ਕੌਰ ਦੀ ਲਾਸ਼ ਨੂੰ ਨਾਭਾ ਦੇ ਡੈੱਡ ਹਾਊਸ ਵਿਚ ਰਖਵਾ ਦਿੱਤਾ ਹੈ। ਇਸ ਮੌਕੇ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ ਸਬੰਧੀ ਉਹ ਬਣਦੀ ਕਾਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਗੋਲਡੀ ਬਰਾੜ ਨੇ ਫਿਰ ਦਿੱਤੀ ਧਮਕੀ, ਈ-ਮੇਲ ਭੇਜ ਕੇ ਕਿਹਾ ‘ਤੈਨੂੰ ਜ਼ਰੂਰ ਮਾਰਾਂਗੇ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਨਸ਼ੇੜੀ ਨੌਜਵਾਨ ਨੂੰ ਛੱਡ ਗਈ ਪਤਨੀ ਤੇ ਬੱਚੇ, ਘਰ 'ਚ ਇਕੱਲੇ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
NEXT STORY