ਜਲੰਧਰ- ਜਲੰਧਰ ਸ਼ਹਿਰ ਦੇ ਮਸ਼ਹੂਰ ਕੱਪਲ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਫੇਸਬੁੱਕ ਜ਼ਰੀਏ ਲਾਈਵ ਹੋ ਕੇ ਪਤੀ ਨੇ ਪੂਰੇ ਮਾਮਲੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਥਾਣਾ ਚਾਰ ਦੇ ਬਾਹਰ ਪਤੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਪੂਰੀ ਤਰ੍ਹਾਂ ਫੇਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰੀਬ 15 ਦਿਨ ਪਹਿਲਾਂ ਇਕ ਵਿਅਕਤੀ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ ਇਸ ਵੀਡੀਓ ਨਾਲ ਬਲੈਕਮੇਲ ਕਰ ਰਿਹਾ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਬਲੈਕਮੇਲਰ ਨੇ ਵੀਡੀਓ ਭੇਜ ਕੇ ਖ਼ਾਤੇ ਵਿਚ ਪੈਸੇ ਟਰਾਂਸਫਰ ਕਰਨ ਨੂੰ ਕਹੇ ਸਨ ਅਤੇ ਬਲੈਕਮੇਲਰ ਨੇ ਕਿਹਾ ਸੀ ਕਿ ਜੇਕਰ ਪੈਸੇ ਟਰਾਂਸਫ਼ਰ ਨਾ ਕੀਤੇ ਤਾਂ ਉਹ ਇਹ ਵੀਡੀਓ ਵਾਇਰਲ ਕਰ ਦੇਵੇਗਾ। ਉਨ੍ਹਾਂ ਵੱਲੋਂ ਇਸ ਬਲੈਕਮੇਲਰ ਖ਼ਿਲਾਫ਼ ਥਾਣਾ ਨੰਬਰ-4 ਵਿਚ ਸ਼ਿਕਾਇਤ ਵੀ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਤਨੀ ਦੇ ਬੱਚਾ ਹੋਣ ਕਰਕੇ ਉਹ ਪਰਿਵਾਰ ਦੇ ਕੰਮਾਂ ਵਿਚ ਰੁਝ ਗਿਆ ਸੀ। ਰੁੱਝੇ ਹੋਣ ਕਰਕੇ ਕੋਈ ਕਾਰਵਾਈ ਨਹੀਂ ਕਰਵਾ ਸਕੇ ਸਨ ਅਤੇ ਹੁਣ ਬਲੈਕਮੇਲਰ ਵੱਲੋਂ ਉਹ ਵੀਡੀਓ ਵਾਇਰਲ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਵਿਵਾਦਾਂ ਵਿਚ ਘਿਰਿਆ ਜਲੰਧਰ ਦਾ ਮਸ਼ਹੂਰ ਕੱਪਲ, ਇਤਰਾਜ਼ਯੋਗ ਵੀਡੀਓ ਹੋਈ ਵਾਇਰਲ
ਉਨ੍ਹਾਂ ਦਾ ਦਾਅਵਾ ਹੈ ਕਿ ਇਹ ਵੀਡੀਓ ਸਾਫ਼ਟਵੇਅਰ ਨਾਲ ਤਿਆਰ ਕੀਤੀ ਗਈ ਹੈ। ਇਸ ਵੀਡੀਓ ਵਿਚ ਪਤਨੀ ਦੀ ਉਸ ਦੀ ਸ਼ਕਲ ਵਰਗੀ ਕੁੜੀ ਬਣਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਉਸ ਦੀ ਪਤਨੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਇਸ ਫੇਕ ਵੀਡੀਓ ਨੂੰ ਕ੍ਰਿਪਾ ਕਰਕੇ ਅੱਗੇ ਨਾ ਭੇਜਿਆ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਵੀਡੀਓ ਦੇ ਕਾਰਨ ਉਨ੍ਹਾਂ ਦੀ ਪਤਨੀ ਨਾਲ ਕੋਈ ਅਣਸੁਖ਼ਾਵੀ ਘਟਨਾ ਵਾਪਰਦੀ ਹੈ ਤਾਂ ਅਕਸ ਖ਼ਰਾਬ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਲੀਗਲੀ ਨੋਟਿਸ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਫੋਨਾਂ ਵਿਚੋਂ ਉਸ ਵੀਡੀਓ ਨੂੰ ਡਿਲੀਟ ਕਰਨ ਦੀ ਬੇਨਤੀ ਵੀ ਕੀਤੀ।
ਜ਼ਿਕਰਯੋਗ ਹੈ ਕਿ ਵਿਵਾਦਾਂ ਵਿਚ ਰਹਿਣ ਵਾਲਾ ਜਲੰਧਰ ਦਾ ਮਸ਼ਹੂਰ ਕੱਪਲ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਦਰਅਸਲ ਮਸ਼ਹੂਰ ਕੱਪਲ ਦੀ ਇਤਰਾਜ਼ਯੋਗ ਹਾਲਤ ਵਿਚ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋਈ ਵੀਡੀਓ ਵਿਚ ਦੋਵੇਂ ਨਿਊਡ ਹਾਲਤ ਵਿਚ ਦਿੱਸ ਰਹੇ ਹਨ। ਜ਼ਿਕਰਯੋਗ ਹੈ ਕਿ ਉਕਤ ਕੱਪਲ ਕੁਝ ਸਾਲ ਪਹਿਲਾਂ ਹੀ ਜਲੰਧਰ ਵਿਚ ਅਚਾਨਕ ਚਰਚਾ ਵਿਚ ਆਇਆ ਸੀ। ਪਹਿਲਾਂ ਉਕਤ ਕੱਪਲ ਰੇਹੜੀ ਲਗਾਉਂਦਾ ਸੀ ਅਤੇ ਬਾਅਦ ਵਿਚ ਇਨ੍ਹਾਂ ਨੇ ਵਧੀਆ ਢੰਗ ਦੇ ਨਾਲ ਦੁਕਾਨ ਬਣਾ ਲਈ। ਦੋਵੇਂ ਇੰਨੇ ਮਸ਼ਹੂਰ ਹੋਏ ਕਿ ਇਨ੍ਹਾਂ ਦੀ ਦੁਕਾਨ 'ਤੇ ਲੰਬੀਆਂ-ਲੰਬੀਆਂ ਲਾਈਨਾਂ ਤੱਕ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇਕ ਛੋਟੀ ਜਿਹੀ ਰੇਹੜੀ ਤੋਂ ਹੁਣ ਆਲੀਸ਼ਾਨ ਦੁਕਾਨ ਵਿਚ ਬੈਠਾ ਹੋਇਆ ਇਹ ਕੱਪਲ ਹਰ ਕਿਸੇ ਦੀਆਂ ਅੱਖਾਂ ਵਿਚ ਆ ਗਿਆ ਹੈ। ਇਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਪ੍ਰਸਿੱਧੀ ਹੈ। ਅੱਜ ਸਵੇਰੇ ਹੀ ਦੋਹਾਂ ਦੀ ਨਿਊਡ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਮਹਿਲਾ ਦੇ ਹੱਥ 'ਤੇ ਬਣੇ ਟੈਟੂ ਨਾਲ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਵੀਡੀਓ ਮਸ਼ਹੂਰ ਕੱਪਲ ਦੀ ਹੈ। ਉਥੇ ਹੀ ਦੱਸ ਦੇਈਏ ਕਿ ਕੱਪਲ ਦੀ ਵਾਇਰਲ ਹੋਈ ਕਥਿਤ ਇਤਰਾਜ਼ਯੋਗ ਵੀਡੀਓ ਦੀ 'ਜਗ ਬਾਣੀ' ਕੋਈ ਪੁਸ਼ਟੀ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ: ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਧਾਹਾਂ ਮਾਰ ਰੋਈ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦਰੱਖਤ ਨਾਲ ਟੱਕਰਾਈ ਸਵਿਫਟ ਕਾਰ ਦੇ ਉੱਡੇ ਪਰਖੱਚੇ, ਨੌਜਵਾਨਾਂ ਨੂੰ ਦੇਖ ਹੈਰਾਨ ਰਹਿ ਗਏ ਲੋਕ
NEXT STORY