ਫਰੀਦਕੋਟ (ਜਗਤਾਰ) - ਭਾਰਤ 'ਚ ਅੱਜ ਵੱਖ-ਵੱਖ ਟਰੇਡ ਯੂਨੀਅਨਸ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਭਾਰਤ ਬੰਦ ਦੇ ਸੱਦੇ 'ਤੇ ਅੱਜ ਫਰੀਦਕੋਟ ਦੀਆਂ ਸਮਹੂ ਜਥੇਬੰਦੀਆਂ ਵਲੋਂ ਬੱਸ ਅੱਡੇ 'ਚ ਇਕੱਠੇ ਹੋ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਆਪਣੀ ਭੜਾਸ ਕੱਢੀ। ਜਥੇਬੰਦੀਆਂ ਨੇ ਰੋਡ ਜਾਮ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਭਾਰਤ ਬੰਦ ਦੇ ਸੱਦੇ 'ਤੇ ਰੋਡਵੇਜ਼ ਕਰਮਚਾਰੀ, ਬੈਂਕ ਮੁਲਾਜ਼ਮ ਅਤੇ ਫੈਕਟਰੀ ਮੁਲਾਜ਼ਮ, ਕਿਸਾਨ ਯੂਨੀਅਨ, ਸਟੂਡੈਂਟ ਯੂਨੀਅਨ ਆਦਿ ਨੇ ਇਕੱਠੇ ਹੋ ਪ੍ਰਦਰਸ਼ਨ ਕੀਤਾ। ਸਿਮਰਨਜੀਤ ਸਿੰਘ ਅਤੇ ਕੁਸ਼ਲ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਉਨ੍ਹਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਕਿਸੇ ਵੀ ਵਰਗ ਨੂੰ ਕੋਈ ਸਹੂਲਤ ਦੇਣ ਦੀ ਜਗ੍ਹਾ ਨਵੇਂ ਕਾਨੂੰਨ ਲਾਗੂ ਕਰ ਰਹੀ ਹੈ।
ਕਤਲ ਦੇ ਦੋਸ਼ 'ਚ 2 ਸਕੇ ਭਰਾਵਾਂ ਸਮੇਤ 4 ਨੂੰ ਉਮਰ ਕੈਦ
NEXT STORY