ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਦੀਆਂ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ, ਜਿਸ ਸਦਕਾ ਇਸ ਜ਼ਿਲੇ ਦੀ ਇਕ ਹੋਰ ਧੀ ਨੇ ਆਪਣੇ ਇਲਾਕੇ ਦਾ ਮਾਣ ਅਤੇ ਮਾਪਿਆਂ ਦਾ ਰੌਸ਼ਨ ਕਰ ਦਿੱਤਾ। ਫਰੀਦਕੋਟ ’ਚ ਰਹਿਣ ਵਾਲੀ 16 ਸਾਲਾ ਵਿਦਿਆਰਥਣ ਖੁਸ਼ਸੀਰਤ ਕੌਰ ਸੰਧੂ ਛੋਟੀ ਉਮਰ ਵਿਚ ਹੀ ਵੱਡੀਆਂ ਪੁਲਾਂਘਾਂ ਪੁਟ ਕੇ ਆਪਣੇ ਮਾਪਿਆਂ ਦਾ ਰੌਸ਼ਨ ਕਰ ਰਹੀ ਹੈ। ਵਿਦਿਆਰਥਣ ਖੁਸ਼ਸੀਰਤ ਕੌਰ ਵੱਖ-ਵੱਖ ਸ਼ੂਟਿੰਗ ਮੁਕਾਬਲਿਆਂ ’ਚ ਭਾਗ ਲੈ ਚੁੱਕੀ ਹੈ, ਜਿਸ ’ਚ ਉਸ ਨੇ ਹੁਣ ਤੱਕ 50 ਦੇ ਕਰੀਬ ਤਗਮੇ ਜਿੱਤ ਕੇ ਆਪਣੀ ਚੰਗੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਉਸ ਦੀ ਖੇਡ ਨੂੰ ਵੇਖਦੇ ਹੋਏ ਹਾਲ ਹੀ ਵਿਚ ਉਸ ਦੀ ਚੋਣ ਇੰਡੀਅਨ ਨੈਸ਼ਨਲ ਯੂਨੀਅਰ ਸਕੁਐਡ ਵਿਚ ਹੋ ਗਈ ਹੈ, ਜਿਸ ਨਾਲ ਉਸ ਨੂੰ ਭਾਰਤੀ ਟੀਮ ਵਿਚ ਆਪਣੀ ਥਾਂ ਪੱਕੀ ਕਰਨ ਦਾ ਮੌਕਾ ਮਿਲਿਆ ਹੈ।
ਦੱਸ ਦੇਈਏ ਕਿ ਭਾਵੇਂ ਖੁਸਸੀਰਤ ਪੜ੍ਹਾਈ ਦੇ ਨਾਲ-ਨਾਲ ਤੈਰਾਕ ਵੀ ਚੰਗੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਇਕ ਦਿਨ ਚੰਗੀ ਸ਼ੂਟਰ ਬਣ ਜਾਵੇਗੀ ਅਤੇ ਉਸ ਦੀ ਚੋਣ ਭਾਰਤੀ ਟੀਮ ਲਈ ਹੋਵੇਗੀ। ਖੁਸ਼ਸੀਰਤ ਨੂੰ ਨਹੀਂ ਸੀ ਪਤਾ ਕਿ ਉਹ ਜਿਸ ਸ਼ੂਟਿੰਗ ਰੇਂਜ ’ਤੇ ਆਪਣੇ ਛੋਟੇ ਵੀਰ ਨੂੰ ਸ਼ੂਟਿੰਗ ਦੀ ਕੋਚਿੰਗ ਦੇ ਲਈ ਛੱਡਣ ਜਾਂ ਰਹੀ ਹੈ, ਉਹੀ ਸ਼ੂਟਿੰਗ ਰੇਂਜ ਉਸ ਦਾ ਕਰਮਸਥਾਨ ਬਣ ਜਾਵੇਗੀ ਅਤੇ ਉਹ ਇਕ ਦਿਨ ਭਾਰਤੀ ਟੀਮ ਵਿਚ ਖੇਡ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੇਗੀ। ਦਰਅਸਲ ਫਰੀਦਕੋਟ ਦੀ 16 ਸਾਲਾ ਖੁਸ਼ਸੀਰਤ ਕੌਰ ਸੰਧੂ ਸਥਾਨਕ ਨਿੱਜੀ ਸਕੂਲ ਵਿਚ 10ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਵੱਖ-ਵੱਖ ਸ਼ੂਟਿੰਗ ਮੁਕਾਬਲਿਆਂ ਵਿਚ ਭਾਗ ਲੈ ਚੁੱਕੀ ਹੈ, ਜਿਸ ਸਦਕਾ ਉਸ ਨੇ ਕਈ ਸੋਨੇ ਅਤੇ ਚਾਂਦੀ ਦੇ ਤਗਮਿਆਂ ਸਮੇਤ 50 ਦੇ ਕਰੀਬ ਤਗਮੇਂ ਰਾਜ ਅਤੇ ਨੈਸ਼ਨਲ ਪੱਧਰ ’ਤੇ ਜਿੱਤ ਚੁੱਕੀ ਹੈ।
ਜਾਣਕਾਰੀ ਮੁਤਾਬਕ ਫਰਵਰੀ 2020 ਵਿਚ ਤਿਰਵੰਤਪੁਰਮ ਕੇਰਲਾ ਵਿਖੇ ਭਾਰਤੀ ਟੀਮ ਲਈ ਹੋਏ ਟਰਾਇਲਾਂ ਵਿਚ ਉਸ ਦੀ ਚੋਣ ਇੰਡੀਅਨ ਨੈਸ਼ਨਲ ਯੂਨੀਅਰ ਸਕੁਐਡ ਵਿਚ 10 ਮੀਟਰ ਏਅਰਪਿਸਟਲ ਅਤੇ 25 ਮੀਟਰ ਸਪੋਰਟਸ ਪਿਸਟਲ ਲਈ ਹੋਈ। ਖੁਸ਼ਸੀਰਤ ਨੂੰ ਆਸ ਅਤੇ ਆਪਣੇ ਆਪ ਤੇ ਪੂਰਾ ਭਰੋਸਾ ਹੈ ਕਿ ਉਹ ਭਾਰਤੀ ਟੀਮ ਵਿਚ ਚੁਣੀ ਜਾਵੇਗੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੇ ਮੁਕਾਬਲਿਆ ਵਿਚ ਹਿੱਸਾ ਲੈ ਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੇਗੀ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਖੁਸ਼ਸੀਰਤ ਨੇ ਦੱਸਿਆ ਕਿ ਉਹ ਇਕ ਦਿਨ ਆਪਣੇ ਛੋਟੇ ਵੀਰ ਨੂੰ ਸ਼ੂਟਿੰਗ ਰੇਂਜ ਅਤੇ ਪ੍ਰੈਕਟਿਸ ਲਈ ਛੱਡਣ ਗਈ ਸੀ। ਉਥੇ ਜਾ ਕੇ ਉਸ ਨੂੰ ਲੱਗਿਆ ਕਿ ਉਹ ਵੀ ਇਸ ਖੇਡ ਨੂੰ ਖੇਡ ਸਕਦੀ ਹੈ। ਖੇਡ ਦੌਰਾਨ ਉਸ ਦਾ ਸਭ ਨੇ ਹੌਂਸਲਾ ਵਧਾਇਆ। ਅੱਜ ਪ੍ਰਮਾਤਮਾਂ ਦੀ ਕ੍ਰਿਪਾ ਅਤੇ ਮਾਪਿਆਂ ਦੇ ਸਹਿਯੋਗ ਨਾਲ ਉਸ ਨੂੰ ਭਾਰਤੀ ਟੀਮ ਵਿਚ ਚੁਣੇ ਜਾਣ ਵਾਲੇ ਖਿਡਾਰੀਆਂ ਦੇ ਕੈਂਪ ਵਿਚ ਜਗ੍ਹਾ ਮਿਲੀ ਹੈ। ਉਸ ਨੇ ਕਿਹਾ ਕਿ ਉਸ ਨੂੰ ਖੁਦ ’ਤੇ ਵਿਸ਼ਵਾਸ ਹੈ ਕਿ ਉਹ ਭਾਰਤੀ ਟੀਮ ਵਿਚ ਖੇਡੇਗੀ ਅਤੇ ਚੰਗਾ ਪ੍ਰਦਰਸ਼ਨ ਕਰੇਗੀ।
ਝੂਠ ਬੋਲ ਰਹੇ ਮਨਪ੍ਰੀਤ ਬਾਦਲ, ਪੰਜਾਬ 5 ਲੱਖ ਕਰੋੜ ਦਾ ਕਰਜ਼ਾਈ : ਚੀਮਾ
NEXT STORY