ਫਰੀਦਕੋਟ(ਜਗਤਾਰ ਦੋਸਾਂਝ) : ਇਨ੍ਹੀਂ ਦਿਨੀਂ ਲੋਕਾਂ ਵੱਲੋਂ ਘਰ ਬੈਠ ਕੇ ਆਨਲਾਇਨ ਆਰਡਰ ਕਰ ਕੇ ਖਾਣ-ਪੀਣ ਦਾ ਸਾਮਾਨ ਮੰਗਵਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਆਨਲਾਇਨ ਆਰਡਰ ਕਰਕੇ ਮੰਗਵਾਇਆ ਖਾਣਾ ਤੁਹਾਨੂੰ ਬੀਮਾਰ ਵੀ ਕਰ ਸਕਦਾ ਹੈ। ਦਰਅਸਲ ਫਰੀਦਕੋਟ ਦੇ ਜਤਿੰਦਰ ਕੁਮਾਰ ਨਾਂਅ ਦੇ ਸ਼ਖਸ ਨੇ ਜ਼ੋਮਾਟੋ ਤੋਂ ਆਨਲਾਈਨ ਡੋਸਾ ਆਰਡਰ ਕੀਤਾ, ਜਿਸ ਨੂੰ ਉਸ ਦੇ ਬੱਚੇ ਬੜੀ ਚਾਈਂ-ਚਾਈਂ ਖਾਹ ਰਹੇ ਸਨ ਕਿ ਅਚਾਨਕ ਸਾਂਬਰ ਵਿਚੋਂ ਸੁੰਡੀ ਨਿਕਲ ਆਈ। ਇਸ ਦੌਰਾਨ ਜਦੋਂ ਜਤਿੰਦਰ ਨੇ ਜ਼ੋਮਾਟੋ ਦੇ ਡਿਲਿਵਰੀ ਬੁਆਏ ਨੂੰ ਫੋਨ ਕਰਕੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਸ ਨੇ ਕਿਹਾ ਕਿ ਇਸ ਸਬੰਧੀ ਰੈਸਟੋਰੈਂਟ ਮਾਲਕ ਨੂੰ ਸ਼ਿਕਾਇਤ ਕੀਤੀ ਜਾਵੇ ਇਸ 'ਚ ਉਸ ਦਾ ਕੋਈ ਕਸੂਰ ਨਹੀਂ।
ਹੋਟਲ ਮਾਲਕ ਦਾ ਕਹਿਣਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਸਟਮਰ ਕੋਲੋਂ ਮੁਆਫੀ ਮੰਗੀ ਤੇ ਆਰਡਰ ਦੁਬਾਰਾ ਭੇਜ ਦਿੱਤਾ। ਸਿਹਤ ਵਿਭਾਗ ਨੂੰ ਜਦੋਂ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੈਨੇਡਾ ਦੇ ਪੰਜਾਬੀ ਡਰਾਈਵਰ ਅਮਰੀਕਾ 'ਚ 2 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਗ੍ਰਿਫਤਾਰ
NEXT STORY