ਫਰੀਦਕੋਟ (ਜਗਤਾਰ) - ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਸਿੱਟ ਵਲੋਂ ਨਾਮਜ਼ਦ ਕੀਤੇ ਮੁਲਜ਼ਮਾਂ ਖਿਲਾਫ ਮਾਣਯੋਗ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਦੇ ਸਬੰਧ 'ਚ ਅੱਜ ਸਾਰੇ ਮੁਲਜ਼ਮ ਫਰੀਦਕੋਟ ਦੀ ਅਦਾਲਤ 'ਚ ਪੇਸ਼ ਹੋ ਰਹੇ ਹਨ। ਨਾਮਜ਼ਦ ਕੀਤੇ ਗਏ ਮੁਲਜ਼ਮਾਂ 'ਚ ਆਈ.ਜੀ. ਪਰਮਰਾਜ ਉਪਰਾਨੰਗਲ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ, ਤਤਕਾਲੀ ਐੱਸ.ਐੱਚ.ਓ. ਕੋਟਕਪੂਰਾ ਗੁਰਦੀਪ ਸਿੰਘ ਪੰਧੇਰ, ਤਤਕਾਲੀ ਡੀ.ਐੱਸ.ਪੀ. ਬਲਜੀਤ ਸਿੰਘ ਸਿੱਧੂ ਸ਼ਾਮਲ ਹਨ। ਇਸ ਦੌਰਾਨ ਮੋਗਾ ਦੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸਿੰਘ ਸ਼ਰਮਾ ਦੇ ਬੀਮਾਰ ਹੋ ਜਾਣ ਕਾਰਨ ਉਨ੍ਹਾਂ ਦੇ ਵਕੀਲ ਵਲੋਂ ਹਾਜ਼ਰੀ ਮੁਆਫੀ ਅਰਜ਼ੀ ਲਗਾਈ ਗਈ ਹੈ।
ਦੱਸ ਦੇਈਏ ਕਿ ਪੇਸ਼ ਹੋ ਰਹੇ ਨਾਮਜ਼ਦ ਮੁਲਜ਼ਮਾਂ ਨੂੰ ਸਿੱਟ ਵਲੋਂ ਪੇਸ਼ ਕੀਤੇ ਗਏ ਚਲਾਨ ਦੀ ਕਾਪੀ ਅਦਾਲਤ ਵਲੋਂ ਦਿੱਤੀ ਜਾਵੇਗੀ।
'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ ਕੀਤੇ ਫ਼ਿਰੋਜ਼ਪੁਰ ਦੇ ਦੋ ਪ੍ਰਮੁੱਖ ਚੌਕ
NEXT STORY