ਫਰੀਦਕੋਟ (ਜਗਤਾਰ ਦੁਸਾਂਝ) : ਫਰੀਦਕੋਟ ਜ਼ਿਲੇ ਦੇ ਪਿੰਡ ਸ਼ਿਮਰੇਵਾਲਾ 'ਚ ਖੇਤਾਂ ਵਿਚੋਂ ਪਾਕਿਸਤਾਨੀ ਗੁਬਾਰੇ ਮਿਲਣ ਨਾਲ ਸਹਿਮ ਦਾ ਮਹੌਲ ਬਣਿਆ ਹੋਇਆ ਹੈ।
ਜਾਣਕਾਰੀ ਦਿੰਦੇ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਿਆ ਤਾਂ ਖੇਤਾਂ 'ਚ ਪਾਕਿਸਤਾਨੀ ਗੁਬਾਰੇ ਪਏ ਵੇਖੇ, ਜਿਨ੍ਹਾਂ 'ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਹੈ ਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਹੈ। ਪਿੰਡ ਵਾਸੀਆਂ ਮੁਤਾਬਕ ਸੜਕੀ ਮਾਰਗ ਤੋਂ ਬਿਨਾਂ ਵੇਖੀਏ ਤਾਂ ਉਨ੍ਹਾਂ ਦਾ ਪਿੰਡ ਪਾਕਿਸਤਾਨ ਦੀ ਹੱਦ ਤੋਂ ਮਹਿਜ਼ 20 ਕੁ ਕਿਲੋਮੀਟਰ ਦੂਰ ਹੈ। ਪਿੰਡ ਵਾਸੀਆਂ ਨੇ ਇਨ੍ਹਾਂ ਗੁਬਾਰਿਆਂ ਨੂੰ ਲੈ ਕੇ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ 'ਤੇ ਸਵਾਲ ਖੜ੍ਹੇ ਕੀਤੇ ਹਨ।
ਪਾਕਿਸਤਾਨ ਵਲੋਂ ਇਹ ਗੁਬਾਰੇ ਕਿਸੇ ਸਮਾਗਮ ਦੌਰਾਨ ਉਡਾਏ ਗਏ ਜੋ ਹਵਾ ਦੇ ਵਹਾਅ ਨਾਲ ਇਥੇ ਆਣ ਡਿੱਗੇ ਜਾਂ ਫਿਰ ਕਿਸੇ ਸਾਜਿਸ਼ ਤਹਿਤ ਭੇਜੇ ਗਏ ਹਨ, ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਰਹੱਦੀ ਪਿੰਡਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਜਾਣੋਂ ਕੀ ਹੈ ਕਾਰ ਦੀ ਡਿੱਕੀ ਵਿਚੋਂ 5 ਬੱਚੇ ਮਿਲਣ ਬਾਰੇ ਖਬਰ ਦੀ ਅਸਲ ਸੱਚਾਈ
NEXT STORY