ਕਾਠਮੰਡੂ (ਏਜੰਸੀ)- ਨੇਪਾਲ 'ਚ ਤ੍ਰਿਸ਼ੂਲੀ-3ਏ ਪਣ-ਬਿਜਲੀ ਪ੍ਰਾਜੈਕਟ ਦੀ ਸੁਰੰਗ 'ਚ 9 ਦਿਨਾਂ ਤੱਕ ਫਸੇ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਬਚਾਏ ਗਏ ਇਕ ਵਿਅਕਤੀ ਨੇ ਦੱਸਿਆ ਕਿ ਇਸ ਦੌਰਾਨ ਉਹ ਲਗਾਤਾਰ "ਹਰੇ ਕ੍ਰਿਸ਼ਨ" ਮੰਤਰ ਦਾ ਜਾਪ ਕਰਦਾ ਰਿਹਾ ਅਤੇ ਸੁਰੱਖਿਅਤ ਬਾਹਰ ਕੱਢੇ ਜਾਣ ਦੀ ਉਮੀਦ ਕਰਦਾ ਰਿਹਾ। ਇਤਫ਼ਾਕ ਨਾਲ, ਉਸ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਬਚਾਇਆ ਗਿਆ। ਸਪਤਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੰਜੇ ਸਾਹ (30) ਮਧੇਸ਼ ਪ੍ਰਾਂਤ 'ਚ ਨੇਪਾਲ ਬਿਜਲੀ ਅਥਾਰਟੀ ਦਾ ਕਰਮਚਾਰੀ ਹੈ। ਉਹ ਉਨ੍ਹਾਂ 2 ਕਰਮਚਾਰੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਸੁਰੰਗ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਸਾਹ ਨੇ ਸੁਰੱਖਿਆ ਕਰਮਚਾਰੀਆਂ ਨੂੰ ਦੱਸਿਆ ਕਿ ਉਹ ਸੁਰੰਗ ਦੇ ਅੰਦਰ ਫਸੇ ਹੋਣ ਦੌਰਾਨ ਪਿਛਲੇ 9 ਦਿਨਾਂ ਤੋਂ "ਹਰੇ ਕ੍ਰਿਸ਼ਨ" ਮੰਤਰ ਦਾ ਜਾਪ ਕਰ ਰਿਹਾ ਸੀ। ਸੁਰੱਖਿਅਤ ਬਚਾਏ ਜਾਣ ਤੋਂ ਬਾਅਦ ਉਸ ਨੇ ਕਿਹਾ,"ਮੈਂ ਪਿਛਲੇ 9 ਦਿਨਾਂ ਤੋਂ ਹਰੇ ਕ੍ਰਿਸ਼ਨ ਮਹਾਮੰਤਰ ਦਾ ਜਾਪ ਕਰ ਰਿਹਾ ਸੀ।" ਸੁਰੱਖਿਆ ਸੂਤਰਾਂ ਅਨੁਸਾਰ, ਸੰਜੇ ਸਾਹ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਕੋਈ ਸਿਹਤ ਸਮੱਸਿਆ ਨਹੀਂ ਹੈ। ਉਨ੍ਹਾਂ ਨੂੰ ਤ੍ਰਿਸ਼ੂਲੀ ਦੇ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ। ਬਚਾਏ ਗਏ ਦੂਜੇ ਵਿਅਕਤੀ, ਕਬੀਰ ਮਹਾਰਜਨ (45) ਨੂੰ ਸਿਹਤ ਸੰਬੰਧੀ ਪਰੇਸ਼ਾਨੀਆਂ ਕਾਰਨ ਹੋਰ ਇਲਾਜ ਦੀ ਲੋੜ ਸੀ ਅਤੇ ਉਸ ਨੂੰ ਕਾਠਮੰਡੂ ਦੇ ਛਾਉਣੀ ਸਥਿਤ ਨੇਪਾਲ ਆਰਮੀ ਹਸਪਤਾਲ 'ਚ ਲਿਜਾਇਆ ਗਿਆ।
ਪ੍ਰਾਜੈਕਟ 'ਚ ਫੋਰਮੈਨ ਵਜੋਂ ਕੰਮ ਕਰਨ ਵਾਲੇ ਸਾਹ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਜਦੋਂ ਹੋਰ ਲੋਕ ਉੱਥੋਂ ਨਿਕਲ ਗਏ ਤਾਂ ਉਹ ਪਿੱਛੇ ਰੁਕ ਗਿਆ ਕਿਉਂਕਿ ਉਸ ਨੂੰ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਮਹਿਸੂਸ ਹੋਈ। ਉਸ ਨੇ ਕਿਹਾ ਕਿ ਜਦੋਂ ਹਾਦਸਾ ਹੋਇਆ ਤਾਂ ਉਹ ਕੰਟਰੋਲ ਰੂਮ 'ਚ ਕੰਮ ਕਰ ਰਿਹਾ ਸੀ। ਉਸ ਨੇ ਕਿਹਾ,"ਮੈਂ ਕੰਟਰੋਲ ਰੂਮ 'ਚ ਕੰਮ ਕਰ ਰਿਹਾ ਸੀ। ਮੇਰੀ ਜ਼ਿੰਮੇਵਾਰੀ ਸਾਰਿਆਂ ਦੀਆਂ ਜਾਨ ਬਚਾਉਣ ਦੀ ਸੀ।'' ਉਸਨੇ ਘਟਨਾ ਤੋਂ ਬਾਅਦ ਸਾਰਿਆਂ ਨੂੰ ਭੱਜਣ ਲਈ ਕਿਹਾ, ਪਰ ਜਦੋਂ ਤੱਕ ਬਾਕੀ ਲੋਕ ਉੱਥੋਂ ਨਿਕਲ ਸਕੇ, ਉਦੋਂ ਤੱਕ ਉਸ ਲਈ ਦੌੜਣਾ ਬਹੁਤ ਦੇਰ ਹੋ ਚੁੱਕੀ ਸੀ। ਜਦੋਂ ਪੁੱਛਿਆ ਗਿਆ ਕਿ ਸੁਰੰਗ ਦੇ ਅੰਦਰ ਅਜੇ ਵੀ ਕਿੰਨੇ ਲੋਕ ਫਸੇ ਹੋ ਸਕਦੇ ਹਨ, ਤਾਂ ਸਾਹ ਨੇ ਕਿਹਾ ਕਿ ਉਸ ਨੂੰ ਆਪਣੇ ਨੇੜੇ ਤਿੰਨ ਜਾਂ ਚਾਰ ਲੋਕਾਂ ਦੀ ਆਵਾਜ਼ ਸੁਣਾਈ ਦਿੱਤੀ ਸੀ ਜਾਂ ਉਨ੍ਹਾਂ ਨਾਲ ਸੰਪਰਕ ਹੋ ਸਕਿਆ ਸੀ।
ਉਸ ਨੇ ਕਿਹਾ,"ਅਸੀਂ ਨੇੜੇ-ਤੇੜੇ ਸਿਰਫ਼ ਤਿੰਨ-ਚਾਰ ਲੋਕਾਂ ਨਾਲ ਹੀ ਗੱਲ ਕਰ ਕੇ ਜਾਂ ਆਵਾਜ਼ਾਂ ਲਗਾ ਕੇ ਸੰਪਰਕ ਕਰ ਪਾ ਰਹੇ ਸੀ।'' ਸਾਹ ਨੇ ਇਹ ਵੀ ਕਿਹਾ ਕਿ ਕੁਝ ਹੋਰ ਲੋਕ ਸੁਰੰਗ ਦੇ ਅੰਦਰ ਡੂੰਘਾਈ 'ਚ ਫਸੇ ਹੋ ਸਕਦੇ ਹਨ, ਜਿਸ 'ਚ ਪਾਵਰ ਸਟੇਸ਼ਨ ਦੇ ਆਲੇ ਦੁਆਲੇ ਦਾ ਖੇਤਰ ਵੀ ਸ਼ਾਮਲ ਹੈ। ਉਸ ਨੇ ਕਿਹਾ,"ਹੋ ਸਕਦਾ ਹੈ ਕਿ ਸਾਰੇ ਲੋਕ ਬਾਹਰ ਨਿਕਲਣ 'ਚ ਸਫ਼ਲ ਨਾ ਹੋਏ ਹੋਣ। ਸੁਰੰਗ ਬਹੁਤ ਲੰਬੀ ਹੈ।" ਉਸ ਨੂੰ ਡਰ ਸੀ ਕਿ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਕੁਝ ਲੋਕ ਸੁਰੰਗ 'ਚ ਹੋਰ ਡੂੰਘੇ ਵਹਿ ਗਏ ਹੋਣਗੇ। ਨੇਪਾਲ ਫੌਜ ਦੀ ਅਗਵਾਈ ਹੇਠ ਸੁਰੱਖਿਆ ਬਲਾਂ ਦੀ ਇਕ ਟੀਮ ਵਿਸ਼ੇਸ਼ ਉਪਕਰਣਾਂ ਦੀ ਮਦਦ ਨਾਲ ਖੋਜ ਅਤੇ ਬਚਾਅ ਕਾਰਜ ਚਲਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਚੀਨ 'ਤੇ ਭੜਕਿਆ ਪਲਾਊ! ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਅਪੀਲ
NEXT STORY